Friday, 22 January 2021
09 January 2021 New Zealand

ਸਿੱਖਾ ਨੇ ਲਈ ਹਮੇਸ਼ਾ ਹੀ ਦਿੱਲੀ ਦੇ ਤਖ਼ਤ ਨਾਲ ਟੱਕਰ

ਸਿੱਖਾ ਨੇ ਲਈ ਹਮੇਸ਼ਾ ਹੀ ਦਿੱਲੀ ਦੇ ਤਖ਼ਤ ਨਾਲ ਟੱਕਰ - NZ Punjabi News

ਆਕਲੈਂਡ - ਸਿੱਖਾ ਨੇ ਹਮੇਸ਼ਾ ਹੀ ਦਿਲੀ ਦੇ ਤਖ਼ਤ ਨਾਲ ਟੱਕਰ ਲਈ ਹੈ । ਹਮੇਸ਼ਾ ਹੀ ਨਿਤਾਣੇ ,ਸਰਕਾਰ ਦੇ ਲ਼ਤਾੜੇ ਲੋਕਾ ਦੀ ਅਵਾਜ਼ ਬਣੇ ਹਨ । ਅਤੇ ਹਮੇਸ਼ਾ ਹੀ ਸਰਬੱਤ ਦੇ ਭਲੇ ਵਾਲੇ ਨਾਹਰੇ ਨੂੰ ਅਮਲ ਵਿੱਚ ਲਿਆਂਦਾ ਵੀ ਹੈ । ਸਿੱਖ ਜਦੋ ਵੀ ਦਿੱਲੀ ਵੱਲ ਚੱਲੇ ਦਿਲੀ ਦੀ ਇੱਟ ਹਿਲਾਈ ਹੈ ।
ਮੋਜੂਦਾ ਕਿਸਾਨੀ ਸੰਘਰਸ਼ ਚ ਅਹਿਮ ਗੱਲ ਇਹ ਰਹੀ ਹੈ ਕਿ ਕਿਸਾਨ ਆਗੂ ਨੂੰ ਹਮੇਸ਼ਾ ਹੀ ਇਹ ਗੱਲ ਚੇਤੇ ਹੈ ਕਿ ਜੇਕਰ ਉਹਨਾ ਨੇ ਪੰਜਾਬ ਦੇ ਲੋਕਾ ਦੇ ਹੱਕਾ ਨਾਲ ਖਿਲਵਾੜ ਕੀਤਾ । ਤਾ ਉਹਨਾ ਨੂੰ ਅਕਾਲੀ ਦਲ ਦੇ ਹਰਚੰਦ ਸਿੰਘ ਲੋਗੋਵਾਲ ਦੀ ਤਸਵੀਰ ਵੀ ਦਿਸਣ ਲੱਗ ਪੈਦੀ ਹੈ । ਜਿਸ ਕਾਰਨ ਉਹ ਹਰ ਪਲ ਪੈਰ ਫੂਕ ਫੂਕ ਰੱਖ ਰਹੇ ਹਨ । ਇਸ ਸਬੰਧ ਚ ਸਰੇਆਮ ਰੂਲਦੂ ਸਿੰਘ ਕਿਸਾਨ ਆਗੂ ਨੇ ਮੀਡੀਏ ਸਾਹਮਣੇ ਵੀ ਕਿਹਾ ਜੇਕਰ ਆਗੂਆ ਨੇ ਕੋਈ ਗਲਤੀ ਕੀਤੀ ਉਹਨਾ ਦੇ ਵੀ ਲੋਗੋਵਾਲ ਵਾਗੂ ਗੋਲੀ ਵੱਜੇਗੀ
ਕਿਸਾਨ ਮੋਰਚੇ ਵਿੱਚ ਵੱਖੋ ਵੱਖ ਰਾਜਸੀ ਅਤੇ ਧਾਰਮਿਕ ਵਿਚਾਰਾਂ ਵਾਲੀਆਂ ਧਿਰਾਂ ਸ਼ਾਮਲ ਹਨ। ਅਤੇ ਨਾਲ ਸਮਾਜਕ ਕਾਰਕੂਨ ਅਤੇ ਵੱਖ ਵੱਖ ਧਾਰਮਿਕ ਮੱਤਾਂ ਨੂੰ ਮੰਨਣ ਵਾਲੇ ਜਥੇ ਸਹਿਯੋਗੀਆਂ ਵੱਜੋਂ ਸ਼ਮੂਲੀਅਤ ਕਰ ਰਹੇ ਹਨ।
ਇਹ ਸੰਘਰਸ਼ ਕਿਸਾਨੀ ਲੁੱਟ ਹੀ ਨਹੀ ਹੁਣ ਤਾਂ ਲੋਕਾ ਨੂੰ ਹਰ ਤਰਾ ਦੀ ਲੁੱਟ ਖਿਲਾਫ਼ ਝੰਡਾ ਬੁਲੰਦ ਕੀਤਾ ਹੈ ।
ਪਰ ਕਿਉਂਕਿ ਮੌਜੂਦਾ ਮਸਲਾ ਖੇਤੀਬਾੜੀ ਨਾਲ ਸੰਬੰਧਤ ਹੈ ਇਸ ਲਈ ਇਸ ਸੰਘਰਸ਼ ਦਾ ਤਰਜਮਾਨ ਹੋਣਾ ਕਿਸਾਨੀ ਧਿਰਾਂ ਦਾ ਵਾਜਬ ਹੱਕ ਹੈ। ਹਾਂ ਇਹ ਜ਼ਰੂਰ ਹੈ ਕਿ ਅਸੀਂ ਇਸ ਗੱਲ ਦੀ ਪਹਿਰੇਦਾਰੀ ਕਰੀਏ ਕਿ ਕਿਸਾਨੀ ਲੀਡਰਸ਼ਿਪ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੀ ਸਰਕਾਰ ਨਾਲ ਗੱਲ-ਬਾਤ ਕਰੇ।

ਬੀਤੇ ਕੁਝ ਦਿਨਾ ਤੋ ਭਾਰਤ ਦੀ ਸਰਕਾਰ ਕੁਝ ਹੋਰ ਹੀ ਹੱਥਕੰਡੇ ਵਰਤਨ ਦੇ ਉਤਰੀ ਹੈ । ਜਿਸ ਚ ਉਹ ਬੈਕਫ਼ੁੱਟ ਤੇ ਵੀ ਹੈ ਅਤੇ ਸਿੱਖਾ ਵੱਲ ਦੋਸਤੀ ਦੇ ਕਦਮ ਚੱਲ ਰਹੀ ਹੈ । ਪਰ ਦਿੱਲੀ ਨੇ ਹਮੇਸ਼ਾ ਹੀ ਸਿੱਖਾ ਨਾਲ ਧੋਖਾ ਕੀਤਾ ।
ਜਿਸ ਤਰੀਕੇ ਬਾਹਰ ਵਸਦੇ ਸਿੱਖਾ ਨੇ ਸਰਕਾਰ ਨੂੰ ਘੇਰੀਆ ਹੈ ਅਤੇ ਦਿੱਲੀ ਤਖਤ ਅਤੇ ਉਸ ਦੇ ਚਾਕਰਾ ਨੂੰ ਚੁਣੌਤੀ ਦੇਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਉਸ ਤੋਂ ਘਬਰਾਈ ਦਿਲੀ ਖ਼ੁਸ਼ਾਮਦ ਉੱਤੇ ਉਤਰੀ ਹੋਈ ਹੈ।

ਸਰਕਾਰ ਵੱਲੋ ਸਮੇ ਸਮੇ ਨਕਲੀ ਕਿਸਾਨ ਵੀ ਲਿਆਦੇ ਗਏ ਗਲਤ ਪ੍ਰਚਾਰ ਲਈ ,ਗੱਲ-ਬਾਤ ਦਾ ਨਾਟਕ ਵੀ ਰਚਿਆ ਗਿਆ।
ਹੁਣ ਸਰਕਾਰ ਵੱਲੋਂ ਸਿੱਖਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਬੇਵਿਸਵਾਸੀ ਪੈਦਾ ਕਰਨ ਦੀ ਮਨਸ਼ਾ ਨਾਲ ਸਿੱਖ ਚਿਹਰਿਆਂ ਨਾਲ ਗੱਲ-ਬਾਤ ਕਰਨ ਦੇ ਯਤਨ ਹੋ ਰਹੇ ਹਨ।
ਦਿਲੀ ਨੇ ਹਮੇਸ਼ਾ ਹੀ ਧੋਖੇ ਦੀ ਰਾਜਨੀਤੀ ਕੀਤੀ ਹੈ । ਹਰ ਮੋੜ ਦੇ ਸੁਚੇਤ ਰਹਿਣ ਦੀ ਲੋੜ ਹੈ । ਕਿਉ ਕਿ ਰਾਜ ਕਰਨ ਵਾਲੇ ਲੋਕ ਹਮੇਸ਼ਾ ਹੀ ਦੁਫੇੜ ਪਾ ਸੰਘਰਸ਼ ਫੇਲ ਕਰਦੇ ਹੁੰਦੇ ਹਨ
ਸਰਕਾਰ ਨੇ 1985 ਵਿਚ ਰਾਜੀਵ-ਲੋਗੋਵਾਲ ਸਮਝੌਤੇ ਵਕਤ ਸਿੱਖ ਸਿਆਸੀ ਧਿਰਾਂ ਨਾਲ ਚਲਾਈ ਗੱਲਬਾਤ ਵੇਲੇ ਕੀਤਾ ਸੀ। ਹੁਣ ਤੱਕ ਕਿਸਾਨੀ ਧਿਰਾਂ ਸਹੀ ਦਿਸ਼ਾ ਵੱਲ ਗੱਲ-ਬਾਤ ਕਰ ਰਹੀਆਂ ਹਨ ਅਤੇ ਸਾਨੂੰ ਲੋਕਾ ਨੂੰ ਲਾਮਬੰਦ ਕਰਨਾ ਚਾਹੀਦਾ ਹੈ ਤੇ ਮੋਰਚੇ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ ।
ਦਿਲੀ ਦਾ ਇਤਹਾਸ ਰਿਹਾ ਹੈ ਕਿ ਉਹ ਕਦੇ ਵੀ ਸਿੱਖਾ ਪ੍ਰਤੀ ਸੁਹਿਰਦ ਜਾਂ ਇਮਾਨਦਾਰ ਨਹੀ ਰਹੀ । ਕਿਸੇ ਸਮੇ ਸਿੱਖਾ ਦੇ ਪਹਿਲੇ ਤਖ਼ਤ ਨੂੰ ਢੈਅ ਢੇਰੀ ਕਰਦੀ ਹੈ । ਅੱਜ ਦੇ ਹਾਲਾਤ ਐਨੇ ਉਸ ਦੇ ਹੱਥੋ ਬਾਹਰ ਹਨ ਕਿ ਸਿੱਖਾ ਦੇ ਤਖ਼ਤ ਦੇ ਜਥੇਦਾਰ ਤੋ ਮਾਮਲਾ ਖਤਮ ਕਰਉਣ ਲਈ ਮਦਦ ਲੋਚ ਰਹੇ ਹਨ । ਪਰ ਉਹਨਾ ਵੱਲੋ ਅਜਿਹਾ ਕਰਨ ਤੋ ਮਨਾਂ ਵੀ ਕਰ ਦਿੱਤਾ ਹੈ ।

ਜੇਕਰ ਲੋਕਾ ਨੂੰ ਲਗਦਾ ਹੈ ਕਿ ਦਿੱਲੀ ਦਾ ਤਖਤ ਸਿੱਖਾਂ ਪ੍ਰਤੀ ਸੁਹਿਰਦ ਹੈ ਅਤੇ ਆਪਣੇ ਪ੍ਰਭਾਵ ਕਰਕੇ ਉਹ ਕਿਸਾਨਾਂ ਦਾ ਭਲਾ ਕਰਵਾ ਸਕਦਾ ਹੈ ਤਾਂ ਉਹਨਾਂ ਨੂੰ ਸਰਕਾਰ ਨਾਲ ਗਲਬਾਤ ਤੋਂ ਪਹਿਲਾਂ ਸਰਕਾਰ ਦੀ ਨਿਅਤ ਪਰਖ ਲੈਣੀ ਚਾਹੀਦੀ ਹੈ
ਇਸ ਲਈ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਹੱਕ ਬਹਾਲ ਕਰਵਾਉਣ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਫੌਰੀ ਤੌਰ ਉੱਤੇ ਬਿਨਾ ਪਾਸਪੋਰਟ ਖੁਲ੍ਹਵਾਉਣਾ ਚਾਹੀਦਾ ਹੈ, ਅਤੇ ਦੂਜਾ ਕਿ ਜਦੋਂ ਸਰਕਾਰ ਖੇਤੀ ਲਈ ਨਵੇਂ ਸੁਧਾਰਾਂ ਦੀ ਗੱਲ ਕਰ ਰਹੀ ਹੈ ਤਾਂ ਪਹਿਲਾਂ ਲਾਗੂ ਖੇਤੀਬਾੜੀ ਮਾਡਲ (ਕਥਿਤ ਹਰੀ ਕ੍ਰਾਂਤੀ) ਦੇ ਨਤੀਜੇ ਵੱਜੋਂ ਸਾਰੇ ਮੁਲਕ ਦੇ ਛੋਟੇ ਕਿਸਾਨਾਂ ਤੇ ਖੇਤ ਮਜਦੂਰਾਂ ਸਿਰ ਚੜ੍ਹੇ ਸਮੁੱਚੇ ਕਰਜੇ ਉੱਤੇ ਲੀਕ ਫਿਰਵਾਈ ਜਾਵੇ।
ਹਰ ਸਿੱਖ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖਾਲਸਾ ਪੰਥ ਦਾ ਦਾਅਵਾ ਪਾਤਸਾਹੀ ਦਾ ਹੈ ਇਸ ਲਈ ਖਾਲਸਾ ਪੰਥ ਦੇ ਨੁਮਾਇੰਦੇ ਦੇ ਤੌਰ ਤੇ ਦਿੱਲੀ ਤਖਤ ਨਾਲ ਤਾਂ ਸਿਰਫ ਲੋਕਾਈ ਦੀ ਅਜ਼ਾਦੀ ਦੇ ਪ੍ਰਥਾਇ ਸੱਤਾ ਨਿਜਾਮ ਬਦਲਣ ਲਈ ਹੀ ਗਲਬਾਤ ਹੋ ਸਕਦੀ ਹੈ ਇੱਕਾ ਦੁੱਕਾ ਕਾਨੂੰਨ ਲਈ ਨਹੀਂ।

ਜਸਪ੍ਰੀਤ ਸਿੰਘ ਰਾਜਪੁਰਾ
NZ Punjabi News

ADVERTISEMENT
NZ Punjabi News Matrimonials