ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਦੇ ਭਾਰਤ ਸਰਕਾਰ ਵਲੋਂ ਕਰਵਾਏ ਗਏ 16ਵੇਂ ਪ੍ਰਵਾਸੀ ਭਾਰਤੀ ਦਿਵਸ ਮੌਕੇ ਸੁਰੀਨੇਮ ਪ੍ਰੈਜੀਡੈਂਟ ਚੰਦਰੀਕਾ ਪ੍ਰਸਾਦ ਸੰਤੋਕਸ਼ੀ, ਕੁਰਾਕਾਓ ਪ੍ਰਧਾਨ ਮੰਤਰੀ ਯੂਜੀਨ ਰਘੂਨਾਥ ਅਤੇ ਨਿਊਜੀਲੈਂਡ ਦੀ ਪਹਿਲੀ ਭਾਰਤੀ ਮੂਲ ਦੀ ਮਨਿਸਟਰ ਪਿ੍ਰਯੰਕਾ ਰਾਧਾਕ੍ਰਿਸ਼ਨਨ ਨੂੰ ਭਾਰਤੀ ਸਰਕਾਰ ਦੇ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਿਆ ਗਿਆ ਹੈ। ਇਨ੍ਹਾਂ ਨੂੰ 16ਵੇਂ ਪ੍ਰਵਾਸੀ ਭਾਰਤੀ ਸਨਮਾਨ ਸਮਾਗਮ ਮੌਕੇ ਸਨਮਾਨਿਆ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਵਾਸਤਵਿਕ (ਵਰਚੂਅਲ) ਰੂਪ ਵਿੱਚ ਕਰਵਾਏ ਸਮਾਗਮ ਵਿੱਚ ਇਹ ਸਨਮਾਨ ਦਿੱਤਾ ਗਿਆ ਹੈ।
ਇਹ ਸਨਮਾਨ ਨੋਨ-ਰੈਜੀਡੈਂਟ ਇੰਡੀਅਨ, ਪਰਸਨ ਆਫ ਇੰਡੀਅਨ ਓਰੀਜਨ ਜਾਂ ਨੋਨ-ਰੈਜੀਡੈਂਟ ਇੰਡੀਅਨ, ਪਰਸਨ ਆਫ ਇੰਡੀਅਨ ਓਰੀਜਨ ਵਲੋਂ ਚਲਾਈਆਂ ਜਾਂਦੀਆਂ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ।