ਆਕਲੈਂਡ (ਹਰਪ੍ਰੀਤ ਸਿੰਘ) - ਜਕਾਰਤਾ ਏਅਰਪੋਰਟ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਗਾਇਬ ਹੋਏ ਬੋਇੰਗ 737 ਜਹਾਜ ਦੇ ਯਾਤਰੀਆਂ ਅਤੇ ਜਹਾਜ ਦੀ ਭਾਲ ਵਿੱਚ ਛਾਣਬੀਣ ਦਲ ਲੱਗੇ ਹੋਏ ਹਨ। ਜਹਾਜ ਪੋਨਟੀਏਂਕ ਇਲਾਕੇ ਵੱਲ ਕੂਚ ਕਰ ਰਿਹਾ ਸੀ ਤੇ ਜਹਾਜ ਵਿੱਚ 62 ਯਾਤਰੀ ਮੌਜੂਦ ਸਨ। ਜਹਾਜ ਦੇ ਯਾਤਰੀਆਂ ਦਾ ਸਮਾਨ ਜਾਵਾ ਸਮੁੰਦਰ ਵਿੱਚੋਂ ਮਿਲਣਾ ਸ਼ੁਰੂ ਹੋ ਗਿਆ ਹੈ। ਪ੍ਰੱਤਖਦਰਸ਼ੀਆਂ ਅਨੁਸਾਰ ਉਨ੍ਹਾਂ ਇੱਕ ਧਮਾਕੇ ਦੀ ਆਵਾਜ ਸੁਣੀ ਜਿਸ ਤੋਂ ਬਾਅਦ ਅੱਗ ਦਾ ਇੱਕ ਵੱਡਾ ਗੋਲਾ ਪਾਣੀ ਨਾਲ ਜਾ ਟਕਰਾਇਆ। ਦੂਜੇ ਪਾਏ ਏਅਰ ਟ੍ਰੈਫਿਕ ਕੰਟਰੋਲ ਅਨੁਸਾਰ ਜਹਾਜ ਦੇ ਪਾਇਲਟ ਨੇ ੳੱੁਤਲੀ ਉਚਾਈ 'ਤੇ ਜਾਣ ਦੀ ਇਜਾਜਤ ਮੰਗੀ ਸੀ, ਪਰ ਉਸ ਤੋਂ ਬਾਅਦ ਜਹਾਜ ਅਚਾਨਕ ਗਲਤ ਦਿਸ਼ਾ ਵੱਲ ਜਾਣਾ ਸ਼ੁਰੂ ਹੋ ਗਿਆ ਤੇ ਰਾਡਾਰ ਤੋਂ ਗਾਇਬ ਹੋ ਗਿਆ। ਦੱਸਦਇੇ ਕਿ ਬਇੰਗ ਕੰਪਨੀ ਦੇ ਜਹਾਜ 737 ਮੈਕਸ ਪਹਿਲਾਂ ਵੀ ਹਾਦਸਿਆਂ ਅਤੇ ਸੈਂਕੜੇ ਯਾਤਰੀਆਂ ਦੀ ਮੌਤ ਦਾ ਕਾਰਨ ਬਨਣ ਕਰਕੇ ਸੁਰਖੀਆਂ ਵਿੱਚ ਰਹਿ ਚੁੱਕੇ ਹਨ।