ਆਕਲੈਂਡ (ਹਰਪ੍ਰੀਤ ਸਿੰਘ) - ਪੂਰਬੀ ਆਕਲੈਂਡ ਦੇ ਬੋਟਨੀ ਟਾਊਨ ਸੈਂਟਰ ਅੱਜ ਉਸ ਵੇਲੇ ਹਥਿਆਰਬੰਦ ਪੁਲਿਸ ਪੁੱਜੀ, ਜਦੋਂ ਇੱਕ ਸਟੋਰ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅਜੇ ਸਿਰਫ ਇਹੀ ਜਾਣਕਾਰੀ ਹੈ ਕਿ ਲੁਟੇਰੇ ਹਥਿਆਰਬੰਦ ਸਨ। ਉਹ ਕਿੰਨੇ ਸਨ, ਲੁੱਟ ਵਿੱਚ ਕੀ-ਕੀ ਲੁੱਟਿਆ ਗਿਆ, ਇਸ ਬਾਰੇ ਅਜੇ ਕੋਈ ਜਾਣਕਾਰੀ ਉਜਾਗਰ ਨਹੀਂ ਕੀਤੀ ਗਈ ਹੈ।
ਇਸ ਘਟਨਾ ਵਿੱਚ ਕਿਸੇ ਦੇ ਵੀ ਜਖਮੀ ਹੋਣ ਦੀ ਖਬਰ ਤਾਂ ਨਹੀਂ ਹੈ, ਪਰ ਹਥਿਆਰਬੰਦ ਪੁਲਿਸ ਨੂੰ ਦੇਖ ਕੇ ਇਸ ਮੌਕੇ ਸ਼ਾਪਿੰਗ ਕਰਨ ਆਏ ਆਕਲੈਂਡ ਵਾਸੀ ਜਰੂਰ ਘਬਰਾਏ ਦਿਖੇ।