Friday, 22 January 2021
10 January 2021 New Zealand

ਭਾਰਤੀ ਖਿਡਾਰੀ ਮੁਹੰੰਮਦ ਸਿਰਾਜ ਨੂੰ ਆਸਟ੍ਰੇਲੀਆ ਵਿੱਚ ਦਰਸ਼ਕਾਂ ਨੇ ਕਿਹਾ ਬਾਂਦਰ

ਭਾਰਤੀ ਖਿਡਾਰੀ ਮੁਹੰੰਮਦ ਸਿਰਾਜ ਨੂੰ ਆਸਟ੍ਰੇਲੀਆ ਵਿੱਚ ਦਰਸ਼ਕਾਂ ਨੇ ਕਿਹਾ ਬਾਂਦਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਭਾਰਤ ਅਤੇ ਨਿਊਜੀਲ਼ੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਵਿੱਚ ਉਸ ਵੇਲੇ ਰੁਕਾਵਟ ਪਈ, ਜਦੋਂ ਆਸਟ੍ਰੇਲੀਆ ਦੀ ਦੂਜੀ ਵਾਰੀ ਦਾ 87ਵਾਂ ਓਵਰ ਚੱਲ ਰਿਹਾ ਸੀ। ਇਸ ਮੌਕੇ ਭਾਰਤੀ ਗੇਂਦਬਾਜ ਮੁਹੰਮਦ ਸਿਰਾਜ ਨੂੰ ਕੁਝ ਦਰਸ਼ਕਾਂ ਨੇ ਤੰਝ ਕੱਸਿਆ ਤੇ ਉਸਨੂੰ ਬਾਂਦਰ ਦੇ ਨਾਮ ਨਾਲ ਸੰਬੋਧਨ ਕੀਤਾ। ਇਸ 'ਤੇ ਕਪਤਾਨ ਅਤੇ ਗੇਂਦਬਾਜ ਨੇ ਗੁੱਸਾ ਜਤਾਇਆ ਅਤੇ ਮੈਚ ਨੂੰ ਰੋਕਦਿਆਂ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ 6 ਦਰਸ਼ਕਾਂ ਨੂੰ ਮੈਦਾਨ ਚੋਂ ਬਾਹਰ ਦਾ ਰਸਤਾ ਦਿਖਾਇਆ, ਜਿਸ ਤੋਂ ਬਾਅਦ ਮੈਚ ਸ਼ੁਰੂ ਹੋਇਆ। ਇਸ ਵੇਲੇ ਭਾਰਤ ਨੂੰ ਜਿੱਤਣ ਲਈ 309 ਸਕੋਰ ਚਾਹੀਦੇ ਹਨ ਅਤੇ 8 ਵਿਕਟਾਂ ਹੱਥ ਵਿੱਚ ਹਨ।

ADVERTISEMENT
NZ Punjabi News Matrimonials