Friday, 22 January 2021
10 January 2021 New Zealand

ਨਿਊਜੀਲੈਂਡ ਰਿਜਰਵ ਬੈਂਕ ਸਾਈਬਰ ਅਟੈਕ ਕਰਕੇ ਅੱਜ ਰਿਹਾ ਬੰਦ

ਨਿਊਜੀਲੈਂਡ ਰਿਜਰਵ ਬੈਂਕ ਸਾਈਬਰ ਅਟੈਕ ਕਰਕੇ ਅੱਜ ਰਿਹਾ ਬੰਦ - NZ Punjabi News

ਆਕਲ਼ੈਂਡ (ਹਰਪ੍ਰੀਤ ਸਿੰਘ) - ਐਤਵਾਰ ਇੱਕ ਬਿਆਨਬਾਜੀ ਰਾਂਹੀ ਸਾਈਬਰ ਅਟੈਕ ਦੀ ਗੱਲ ਕਬੂਲੇ ਜਾਣ ਤੋਂ ਬਾਅਦ ਨਿਊਜੀਲੈਂਡ ਰਿਜਰਵ ਬੈਂਕ ਵਲੋਂ ਸੋਮਵਾਰ ਨੂੰ ਬੈਂਕ ਬੰਦ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਸੀ।
ਬੈਂਕ ਵਲੋਂ ਦੱਸਿਆ ਗਿਆ ਸੀ ਕਿ ਇੱਕ ਥਰਡ ਪਾਰਟੀ ਫਾਈਲ ਸ਼ੇਅਰਿੰਗ ਸੇਵਾ ਨੂੰ ਹੈਕ ਕਰ ਲਿਆ ਗਿਆ ਸੀ ਤੇ ਇਸ ਕਰਕੇ ਬਹੁਤ ਹੀ ਜਰੂਰੀ ਕਮਰਸ਼ਲ ਤੇ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਖਦਸ਼ਾ ਹੈ।
ਹਾਲਾਂਕਿ ਰਿਜਰਵ ਬੈਂਕ ਵਲੋਂ ਇਸ ਸਬੰਧੀ ਵਿਸਥਾਰ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਫਾਇਨਾਂਸ ਮਨਿਸਟਰ ਗ੍ਰਾਂਟ ਰਾਬਰਟਸਨ ਨੂੰ ਸੂਚਿਤ ਕੀਤੇ ਜਾਣਾ ਬਣਦਾ ਸੀ, ਪਰ ਅਜੇ ਤੱਕ ਰਿਜਰਵ ਬੈਂਕ ਨੇ ਨਾ ਤਾਂ ਅਜਿਹਾ ਕੀਤਾ ਅਤੇ ਨਾ ਹੀ ਇਸ ਹੈਕ ਸਬੰਧੀ ਪੁੱਛੇ ਜਾ ਰਹੇ ਸੁਆਲਾਂ ਦਾ ਜੁਆਬ ਦਿੱਤਾ ਹੈ, ਜਿਵੇਂ ਕਿ ਇਸ ਕਰਕੇ ਕੋਈ ਸੰਭਾਵਿਤ ਫਾਇਨੈਸ਼ਲ ਨੁਕਸਾਨ ਹੋਇਆ ਹੈ ਜਾਂ ਨਹੀਂ ਅਤੇ ਇਹ ਵੀ ਕਿ ਇਹ ਅਟੈਕ ਜਾਣਬੁੱਝ ਕੇ ਕੀਤਾ ਗਿਆ ਹੈ ਜਾਂ ਫਿਰ ਅਚਨਚੇਤ, ਅਜਿਹੇ ਸੁਆਲਾਂ ਦਾ ਜੁਆਬ ਨਹੀਂ ਦਿੱਤਾ ਜਾ ਰਿਹਾ।
ਰਿਜਰਵ ਬੈਂਕ ਨੇ ਸਿਰਫ ਆਪਣੀ ਸਾਈਬਰ ਸਕਿਓਰਟੀ ਨੂੰ ਵਧਾਉਣ ਦੀ ਗੱਲ ਹੀ ਅਜੇ ਤੱਕ ਮੰਨੀ ਹੈ।

ADVERTISEMENT
NZ Punjabi News Matrimonials