Friday, 22 January 2021
11 January 2021 New Zealand

ਨਿਊਜੀਲੈਂਡ ਨੂੰ ਅਮਰੀਕਾ ਤੇ ਯੂਕੇ ਲਈ ਬਾਰਡਰ ਬੰਦ ਕਰਨ ਦੀ ਚੇਤਾਵਨੀ

ਨਿਊਜੀਲੈਂਡ ਨੂੰ ਅਮਰੀਕਾ ਤੇ ਯੂਕੇ ਲਈ ਬਾਰਡਰ ਬੰਦ ਕਰਨ ਦੀ ਚੇਤਾਵਨੀ - NZ Punjabi News

ਆਕਲ਼ੈਂਡ (ਹਰਪ੍ਰੀਤ ਸਿੰਘ) - ਸਿਹਤ ਮਾਹਿਰਾਂ ਵਲੋਂ ਨਿਊਜੀਲੈਂਡ ਸਰਕਾਰ ਨੂੰ ਕੋਰੋਨਾ ਦੇ ਨਵੇਂ ਮਿਊਟੇਂਟ ਦੇ ਖਤਰੇ ਦੇ ਚਲਦਿਆਂ ਅਮਰੀਕਾ ਅਤੇ ਯੂਕੇ ਲਈ ਬਾਰਡਰ ਬੰਦ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਦੱਸਦੀਏ ਕਿ ਕੋਰੋਨਾ ਦਾ ਨਵਾਂ ਮਿਊਟੇਂਟ ਦੋਨੋਂ ਹੀ ਦੇਸ਼ਾਂ ਲਈ ਵੱਡੀ ਸਿਰਦਰਦੀ ਸਾਬਿਤ ਹੋ ਰਿਹਾ ਹੈ ਅਤੇ ਇਸ ਵਿੱਚ ਕਿਤੇ ਵਧੇਰੇ ਤੇਜੀ ਨਾਲ ਫੈਲਣ ਦੀ ਸਮਰਥਾ ਵੀ ਹੈ। ਬੀਤੇ ਹਫਤੇ ਅਜਿਹੇ ਇੱਕ ਕੇਸ ਦੀ ਨਿਊਜੀਲ਼ੈਂਡ ਬਾਰਡਰ 'ਤੇ ਪੁਸ਼ਟੀ ਵੀ ਹੋ ਚੁੱਕੀ ਹੈ।
ਮਹਾਂਮਾਰੀ ਮਾਹਿਰ ਡਾਕਟਰ ਮਾਈਕਲ ਬੇਕਰ ਦਾ ਕਹਿਣਾ ਹੈ ਕਿ ਯੂਕੇ ਅਤੇ ਅਮਰੀਕਾ ਤੋਂ ਆ ਰਹੇ ਯਾਤਰੀਆਂ ਦੇ ਕਰਕੇ ਇਸ ਵਾਇਰਸ ਦੇ ਨਿਊਜੀਲੈਂਡ ਵਿੱਚ ਦਾਖਿਲ ਹੋਣ ਦੇ ਕੀਤੇ ਵਧੇਰੇ ਮੌਕੇ ਬਣ ਰਹੇ ਹਨ ਅਤੇ ਇਹ ਸਮਾਂ ਨਿਊਜੀਲੈਂਡ ਲਈ ਕਾਫੀ ਖਤਰਨਾਕ ਮੰਨਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਜੇ ਸਾਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਨ ਲਈ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ, ਕਿਉਂਕਿ ਕੋਰੋਨਾ ਵੈਕਸੀਨ ਅਜੇ ਬਹੁਤਾਇਤ ਵਿੱਚ ਉਪਲਬਧ ਨਹੀਂ ਹੈ।

ADVERTISEMENT
NZ Punjabi News Matrimonials