Saturday, 16 January 2021
11 January 2021 New Zealand

ਕੋਰਮੰਡਲ ਦੇ ਸਮੁੰਦਰੀ ਕੰਢੇ ਨਜਦੀਕ ਦੇਖੀਆਂ ਗਈਆਂ ਕਈ ਸ਼ਾਰਕ ਮੱਛੀਆਂ

ਕੋਰਮੰਡਲ ਦੇ ਸਮੁੰਦਰੀ ਕੰਢੇ ਨਜਦੀਕ ਦੇਖੀਆਂ ਗਈਆਂ ਕਈ ਸ਼ਾਰਕ ਮੱਛੀਆਂ - NZ Punjabi News

ਆਕਲ਼ੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਇੱਕ ਨੌਜਵਾਨ ਕੁੜੀ ਦੀ ਆਕਲ਼ੈਂਡ ਬੀਚ 'ਤੇ ਸ਼ਾਰਕ ਹੱਥੋਂ ਜਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਸੀ ਤੇ ਅੱਜ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਕੋਰਮੰਡਲ ਦੇ ਸਮੁੰਦਰੀ ਕੰਢੇ ਨਜਦੀਕ ਕਈ ਸ਼ਾਰਕਾਂ ਦਾ ਝੁੰਡ ਦੇਖਿਆ ਗਿਆ ਹੈ। ਇਹ ਤਸਵੀਰਾਂ ਫਿਲੀਪ ਹਾਲਟ ਨਾਮ ਦੇ ਵਿਅਕਤੀ ਵਲੋਂ ਉਸ ਵੇਲੇ ਖਿੱਚੀਆਂ ਗਈਆਂ ਹਨ, ਜਦੋਂ ਉਹ ਆਪਣੇ ਦੋਸਤਾਂ ਨਾਲ ਹਵਾਈ ਸਫਰ 'ਤੇ ਸੀ। ਤਸਵੀਰਾਂ ਮਾਟਾਰਾਂਗੀ ਸਮੁੰਦਰੀ ਕੰਢੇ ਨਜਦੀਕ ਦੀਆਂ ਹਨ। ਇਹ ਹੈਮਰਹੈਡ ਸ਼ਾਰਕ ਹਨ ਅਤੇ ਇਲਾਕਾ ਨਿਵਾਸੀ ਇੱਥੇ ਸ਼ਾਰਕ ਮੱਛੀਆਂ ਦੇਖੇ ਜਾਣ ਦੇ ਆਦਿ ਵੀ ਹਨ, ਪਰ ਇਸਦੇ ਬਾਵਜੂਦ ਤੈਰਨ ਦੇ ਸ਼ੋਕੀਨਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ADVERTISEMENT
NZ Punjabi News Matrimonials