Friday, 22 January 2021
11 January 2021 New Zealand

ਇੰਗਲੈਂਡ ਤੋਂ ਆਉਣ ਵਾਲੇ ਜਹਾਜ਼ਾਂ ਤੇ ਨਿਊਜ਼ੀਲੈਂਡ ਲੈ ਸਕਦਾ ਹੈ ਪਾਬੰਦੀ |

ਜੂਡੀਥ ਕੋਲਿਨ ਵਲੋਂ ਸਰਕਾਰ ਤੇ ਲਾਏ ਨਿਸ਼ਾਨੇ |
ਇੰਗਲੈਂਡ ਤੋਂ ਆਉਣ ਵਾਲੇ ਜਹਾਜ਼ਾਂ ਤੇ ਨਿਊਜ਼ੀਲੈਂਡ ਲੈ ਸਕਦਾ ਹੈ ਪਾਬੰਦੀ | - NZ Punjabi News

ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਬਰਤਾਨੀਆਂ (ਇੰਗਲੈਂਡ ) ਵਿਚ ਕੋਵਿਡ-19 ਦੀ ਨਵੀਂ ਕਿਸਮ ਦੇ ਆਊਟ ਬ੍ਰੇਕ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਮੁਲਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ | ਨਿਊਜ਼ੀਲੈਂਡ ਦੇ ਗੁਆਂਢੀ ਮੁਲਕ ਆਸਟ੍ਰੇਲੀਆ ਵਿਚ ਬ੍ਰਿਸਬੇਨ ਵਿਚ ਕੋਵਿਡ ਦੀ ਨਵੀਂ ਕਿਸਮ ਦੇ ਕੇਸ ਆਉਣ ਤੋਂ ਬਾਅਦ ,ਆਸਟ੍ਰੇਲੀਆ ਨੇ ਆਪਣੇ ਕੁਆਰਨਟੀਨ ਦੇ ਨਿਯਮਾਂ ਵਿਚ ਕਾਫੀ ਸਾਰੀਆਂ ਤਬਦੀਲੀਆਂ ਕੀਤੀਆਂ ਹਨ | ਜਿਹਨਾਂ ਵਿਚ ਖਾਸ਼ ਤੌਰ ਤੇ ਇੰਗਲੈਂਡ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੱਖਰੀ ਪ੍ਰਣਾਲੀ ਵਿਚ ਦੀ ਕੁਆਰਨਟੀਨ ਕੀਤਾ ਜਾ ਰਿਹਾ ਹੈ |
ਇਸ ਸਾਰੇ ਦੌਰ ਵਿਚ ਦੁਨੀਆਂ ਭਰ ਵਿਚ ਕੋਵਿਡ ਤੋਂ ਬਚਾਓ ਵਿਚ ਭੱਲ ਖੱਟਣ ਵਾਲੇ ਸਾਡੇ ਆਪਣੇ ਮੁਲਕ ਨਿਊਜ਼ੀਲੈਂਡ ਵਿਚ ਵੀ ਕੋਵਿਡ ਦੀ ਇਸ ਨਵੀਂ ਆਊਟ ਬ੍ਰੇਕ ਬਾਬਤ ਚਰਚਾ ਜ਼ੋਰ ਸ਼ੋਰ ਨਾਲ ਹੋ ਰਹੀ ਹੈ |
ਐਪੀਡੈਮਿਕ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਨਿੱਕ ਵਿਲਸਨ ਅਨੁਸਾਰ ਨਿਊਜ਼ੀਲੈਂਡ ਜਲਦ ਹੀ ਇੰਗਲੈਂਡ ਸਮੇਤ ਹਾਈ ਰਿਸ੍ਕ ਮੁਲਕਾਂ ਤੋਂ ਆਉਣ ਵਾਲੀਆਂ ਫਲਾਈਟਸ ਉੱਪਰ ਪਾਬੰਦੀ ਲੈ ਸਕਦਾ ਹੈ | ਉਹਨਾਂ ਅਨੁਸਾਰ ਜਲਦ ਹੀ ਇਹੋ ਜੀ ਨੀਤੀ ਵੀ ਬਣ ਸਕਦੀ ਹੈ ਕਿ ਕਹਿੰਦੇ ਮੁਲਕ ਵਿਚ ਕਰਨਾ ਦੀ ਵੈਕਸੀਨ ਲੱਗ ਚੁੱਕੀ ਹੈ ਤੇ ਯਾਤਰੀ ਸਮੇਤ ਫਲਾਈਟ ਅਮਲੇ ਕੋਲ ਉਕਤ ਵੈਕਸੀਨ ਲਗਵਾਈ ਦੇ ਦਸਤਾਵੇਜ਼ ਹੋਣ ਦੀ ਸੂਰਤ ਵਿਚ ਹੀ ਉਹ ਨਿਊਜ਼ੀਲੈਂਡ ਟਰੈਵਲ ਕਰ ਸਕਦੇ ਹਨ ਦੇ ਨਿਯਮ ਵੀ ਲਾਗੂ ਹੋ ਸਕਦੇ ਹਨ |
ਇਸਦੇ ਨਾਲ ਹੀ ਨਿਊਜ਼ੀਲੈਂਡ ਦੀ ਮੁਖ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੀ ਲੀਡਰ ਜੂਡੀਥ ਕੋਲਿਨ ਵਲੋਂ ਵੀ ਸਰਕਾਰ ਨੂੰ ਵੈਕਸੀਨ ਲਗਾਉਣ ਮਾਮਲੇ ਵਿਚ ਤੇਜ਼ੀ ਲਿਆਉਣ ਲਈ ਕਿਹਾ ਹੈ | ਉਹਨਾਂ ਅਨੁਸਾਰ ਨਿਊਜ਼ੀਲੈਂਡ ਕਨੇਡਾ ਵਰਗੇ ਮੁਲਕਾਂ ਤੋਂ ਵੀ ਵੈਕਸੀਨ ਦੇ ਮਾਮਲੇ 'ਚ ਬਹੁਤ ਪਿੱਛੜਦਾ ਨਜ਼ਰ ਆ ਰਿਹਾ ਹੈ | ਉਹਨਾਂ ਅਨੁਸਾਰ ਅਜੇ ਤੱਕ ਕ੍ਰਿਟੀਕਲ ਸੈਕਟਰ ਵਿਚ ਕੰਮ ਕਰਦੇ ਕਾਮਿਆਂ ਲਈ ਵੀ ਵੈਕਸੀਨ ਲਗਾਉਣ ਦੀ ਕੋਈ ਨੀਤੀ ਤਿਆਰ ਨਹੀਂ ਹੋਈ | ਅਜਿਹੇ ਵਿਚ ਅਜਿਹੇ ਕਾਮਿਆਂ ਨੂੰ ਦੂਸਰੀ ਨਵੀਂ ਕਿਸਮ ਦੀ ਕੋਵਿਡ 19 ਦੀ ਆਊਟ ਬ੍ਰੇਕ ਦਾ ਗੰਭੀਰ ਖਤਰੇ ਦਰਪੇਸ਼ ਹਨ |

ADVERTISEMENT
NZ Punjabi News Matrimonials