Friday, 22 January 2021
11 January 2021 New Zealand

ਨਿਊਜੀਲੈਂਡ ਵਿੱਚ ਬੀਤੇ 35 ਸਾਲਾਂ ਵਿੱਚ ਕਿਰਾਏਦਾਰੀ ਦੇ ਨਿਯਮਾਂ ਸਬੰਧੀ ਸਭ ਤੋਂ ਵੱਡਾ ਬਦਲਾਅ

ਨਿਊਜੀਲੈਂਡ ਵਿੱਚ ਬੀਤੇ 35  ਸਾਲਾਂ ਵਿੱਚ ਕਿਰਾਏਦਾਰੀ  ਦੇ ਨਿਯਮਾਂ ਸਬੰਧੀ ਸਭ ਤੋਂ  ਵੱਡਾ ਬਦਲਾਅ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਾਬਕਾ ਨਿਊਜੀਲੈਂਡ ਸਰਕਾਰ ਵਲੋਂ ਟੀਨੈਂਸੀ ਲਾਅ ਵਿੱਚ ਜਿਨ੍ਹਾਂ ਬਦਲਾਵਾਂ ਨੂੰ ਮਨਜੂਰੀ ਦਿੱਤੀ ਗਈ ਸੀ, ਉਹ ਅਗਲੇ ਮਹੀਨੇ ਤੋਂ ਅਮਲ ਵਿੱਚ ਆ ਜਾਣਗੇ। ਇਸ ਕਰਕੇ ਨਿਊਜੀਲੈਂਡ ਭਰ ਵਿੱਚ 6 ਲੱਖ ਪ੍ਰਾਪਰਟੀਆਂ ਅਤੇ ਇਨ੍ਹਾਂ ਵਿੱਚ ਰਹਿਣ ਵਾਲੇ 1.5 ਮਿਲੀਅਨ ਲੋਕ ਪ੍ਰਭਾਵਿਤ ਹੋਣਗੇ।
11 ਫਰਵਰੀ ਤੋਂ ਇਹ ਬਦਲਾਅ ਅਮਲ ਵਿੱਚ ਆਉਣਗੇ ਅਤੇ ਕਿਰਾਏਦਾਰਾਂ ਦੇ ਹੱਕ ਇਹ ਕਾਨੂੰਨ ਜਿਆਦਾ ਬੋਲਣਗੇ ਅਤੇ ਉਨ੍ਹਾਂ ਨੂੰ ਜਿਆਦਾ ਸੁੱਰਖਿਆ ਮੁੱਹਈਆ ਕਰਵਾਉਣਗੇ।
- ਹੁਣ ਮਾਲਕ ਮਕਾਨਾਂ ਨੂੰ ਘੱਟੋ-ਘੱਟ 90 ਦਿਨ ਦਾ ਨੋਟਿਸ ਦੇਣਾ ਜਰੂਰੀ ਹੋਏਗਾ, ਜਦਕਿ ਕਿਰਾਏਦਾਰ 21 ਦਿਨ ਦਾ ਨੋਟਿਸ ਹੀ ਦੇਣ ਦੇ ਹੱਕਦਾਰ ਹੋਣਗੇ।
- ਮਾੜੇ ਮਕਾਨ ਮਾਲਕ ਖਿਲਾਫ ਜੁਰਮਾਨੇ ਦੀ ਰਕਮ ਨੂੰ ਵਧਾ ਕੇ $50,000 ਤੋਂ $100,000 ਕਰ ਦਿੱਤਾ ਗਿਆ ਹੈ।
- ਬਿਨ੍ਹਾਂ ਕਿਸੇ ਪੁੱਖਤਾ ਕਾਨੂੰਨੀ ਕਾਰਨ ਤੋਂ ਮਾਲਕ ਮਕਾਨ ਕਿਰਾਏਦਾਰਾਂ ਨੂੰ ਨਹੀਂ ਕੱਢ ਸਕਣਗੇ।
- ਮਕਾਨ ਵੇਚਣ ਦੀ ਹਾਲਤ ਵਿੱਚ ਵੀ ਮਕਾਨ ਮਾਲਕ ਨੂੰ ਘੱਟੋ-ਘੱਟ 90 ਦਿਨ ਦਾ ਨੋਟਿਸ ਲਾਜਮੀ ਹੋਏਗਾ।
- ਐਂਟੀ ਸੋਸ਼ਲ ਬਿਹੇਵੀਅਰ ਲਈ ਘੱਟੋ-ਘੱਟ 3 ਨੋਟਿਸ ਲਾਜਮੀ ਕੀਤੇ ਗਏ ਹਨ। ਇਸ ਤੋਂ ਬਾਅਦ ਹੀ ਮਕਾਨ ਮਾਲਕ ਟਿ੍ਰਬਿਊਨਲ ਦਾ ਦਰਵਾਜਾ ਖੜਕਾ ਸਕੇਗਾ।
- 90 ਦਿਨਾਂ ਵਿੱਚ 3 ਵੱਖੋ-ਵੱਖ ਮੌਕਿਆਂ 'ਤੇ ਕਿਰਾਇਆ ਦੇਰੀ ਨਾਲ ਮਿਲਣ 'ਤੇ ਵੀ ਮਕਾਨ ਮਾਲਕ, ਕਿਰਾਏਦਾਰ ਨੂੰ ਨੋਟਿਸ ਜਾਰੀ ਕਰ ਸਕਦਾ ਹੈ।
- ਅਗਲੇ ਮਹੀਨੇ ਤੋਂ ਕਿਰਾਏ ਦੇ ਇਸ਼ਤਿਹਾਰਾਂ 'ਤੇ ਕਿਰਾਏ ਦਾ ਜਿਕਰ ਕਰਨਾ ਲਾਜਮੀ ਹੋਏਗਾ।
- ਕਿਰਾਏਦਾਰ ਬ੍ਰੋਡਬੈਂਡ ਵੀ ਲਗਵਾ ਸਕਣਗੇ ਤੇ ਇਸ ਲਈ ਮਾਲਕ ਨੂੰ ਹਾਮੀ ਭਰਨੀ ਲਾਜਮੀ ਹੋਏਗੀ।
- ਜੇ ਕਿਰਾਏਦਾਰ ਮਾਲਕ ਜਾਂ ਉਸਦੇ ਕਿਸੇ ਪਰਿਵਾਰਿਕ ਮੈੰਬਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ 14 ਦਿਨ ਦਾ ਨੋਟਿਸ ਦੇਕੇ ਮਕਾਨ ਖਾਲੀ ਕਰਵਾਇਆ ਜਾ ਸਕਦਾ ਹੈ।

ADVERTISEMENT
NZ Punjabi News Matrimonials