Friday, 22 January 2021
12 January 2021 New Zealand

ਆਨਲਾਈਨ, ਪੰਛੀਆਂ ਦੇ ਆਲਣੇ ਵੇਚਣ ਵਾਲੀ ਮਹਿਲਾ ਨੂੰ $31500 ਦਾ ਜੁਰਮਾਨਾ

ਆਨਲਾਈਨ, ਪੰਛੀਆਂ ਦੇ ਆਲਣੇ ਵੇਚਣ ਵਾਲੀ ਮਹਿਲਾ ਨੂੰ $31500 ਦਾ ਜੁਰਮਾਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬਿਊਟੀ ਉਤਪਾਦ ਵੇਚਣ ਵਾਲੀ ਲਿਨੀਂਗ ਓਯੈਂਗ ਨੂੰ ਵਾਇਟਾਕਰੇ ਜਿਲ੍ਹਾ ਅਦਾਲਤ ਵਲੋਂ ਇਸ ਲਈ $31500 ਦਾ ਜੁਰਮਾਨਾ ਲਾਇਆ ਗਿਆ ਹੈ, ਕਿਉਂਕਿ ਓਯੈਂਗ ਨੇ ਆਨਲਾਈਨ ਸਵੀਫਟਲੇਡ ਪੰਛੀ ਦੇ ਘੌਂਸਲੇ ਵੇਚੇ ਸਨ। ਇਹ ਪੰਛੀ ਆਪਣੀ ਲਾਰ ਨਾਲ ਇਹ ਆਲਣੇ ਬਨਾਉਂਦਾ ਹੈ ਅਤੇ ਚੀਨੀ ਲੋਕ ਮੰਨਦੇ ਹਨ ਕਿ ਇਸ ਘੌਂਸਲੇ ਨੂੰ ਖਾਣ ਨਾਲ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ। ਪਰ ਐਮ ਪੀ ਆਈ ਦਾ ਕਹਿਣਾ ਹੈ ਕਿ ਇਹ ਪੰਛੀ ਦਾ ਆਲਣਾ ਨਿਊਜੀਲੈਂਡ ਵਿੱਚ ਵੇਚੇ ਜਾਣਾ ਬਾਇਸਕਿਓਰਟੀ ਥਰੈਟ ਹੈ, ਕਿਉਂਕਿ ਇਸ ਤੋਂ ਏਵੀਯਨ ਨਾਮ ਦੀ ਬਿਮਾਰੀ ਪੈਦਾ ਹੋ ਸਕਦੀ ਹੈ।
ਓਯੈਂਗ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਕਬੂਲ ਲਿਆ ਹੈ ਅਤੇ ਉਸਨੇ ਇਸ ਕਾਰੇ ਨੂੰ ਮਈ ਅਤੇ ਨਵੰਬਰ 2019 ਵਿਚਾਲੇ ਅੰਜਾਮ ਦਿੱਤਾ ਸੀ।

ADVERTISEMENT
NZ Punjabi News Matrimonials