ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦਾ ਨਵਾਂ ਮਿਊਟੇਂਟ ਨਿਊਜਲੈਂਡ ਵਿੱਚ ਦਸਤਕ ਦੇ ਚੁੱਕਾ ਹੈ ਅਤੇ ਇਹ ਵਾਇਰਸ ਬੜੀ ਤੇਜੀ ਨਾਲ ਫੈਲਦਾ ਹੈ, ਪਰ ਨਿਊਜੀਲੈਂਡ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਨਿਊਜੀਲੈਂਡ ਵਾਸੀ ਸੁਰੱਖਿਅਤ ਰਹਿਣ। ਜਿੱਥੇ ਬੀਤੇ ਸ਼ੁਕਰਵਾਰ ਅਮਰੀਕਾ ਅਤੇ ਯੂਕੇ ਤੋਂ ਆਉਣ ਵਾਲੇ ਯਾਤਰੀਆਂ ਲਈ ਪਰੀ-ਡਿਪਾਰਚਰ ਕੋਰੋਨਾ ਟੈਸਟ ਲਾਜਮੀ ਕੀਤਾ ਗਿਆ ਸੀ, ਉੱਥੇ ਹੀ ਹੁਣ ਸਰਕਾਰ ਨਿਊਜੀਲੈਂਡ ਆਉਣ ਵਾਲੇ ਹਰ ਇੱਕ ਯਾਤਰੀ ਲਈ ਪਰੀ-ਡਿਪਾਰਚਰ ਕੋਰੋਨਾ ਟੈਸਟ ਲਾਜਮੀ ਕੀਤੇ ਜਾਣ ਦਾ ਵਿਚਾਰ ਬਣਾ ਰਹੀ ਹੈ, ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਜਲਦ ਹੀ ਇਸ ਸਬੰਧੀ ਵਿਸ਼ੇਸ਼ ਸਰਕਾਰੀ ਟਿੱਪਣੀ ਜਾਰੀ ਕੀਤੀ ਜਾ ਸਕਦੀ ਹੈ।