Friday, 22 January 2021
12 January 2021 New Zealand

ਐਨਰਜੀ ਖੇਤਰ ਦੇ ਸਟਾਕ ਗਿਰਣ ਦਾ ਅਸਰ ਲਗਾਤਾਰ ਦੂਜੇ ਦਿਨ ਨਿਊਜੀਲੈਂਡ ਦੀ ਸਟਾਕ ਐਕਸਚੇਂਜ ‘ਤੇ

ਐਨਰਜੀ ਖੇਤਰ ਦੇ ਸਟਾਕ ਗਿਰਣ ਦਾ ਅਸਰ ਲਗਾਤਾਰ ਦੂਜੇ ਦਿਨ ਨਿਊਜੀਲੈਂਡ ਦੀ ਸਟਾਕ ਐਕਸਚੇਂਜ ‘ਤੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਅਤੇ ਯੂਕੇ ਵਿੱਚ ਐਨਰਜੀ ਖੇਤਰ ਦੇ ਸ਼ੇਅਰਾਂ ਵਿੱਚ ਜੋ ਗਿਰਾਵਟ ਦਰਜ ਕੀਤੀ ਗਈ ਹੈ, ਉਸਦਾ ਅਸਰ ਲਗਾਤਾਰ ਦੂਜੇ ਦਿਨ ਨਿਊਜੀਲੈਂਡ ਦੀ ਸਟਾਕ ਐਕਸਚੇਂਜ 'ਤੇ ਵੀ ਦੇਖਣ ਨੂੰ ਮਿਲਿਆ। ਐਨ ਜੈਡ ਐਕਸ 50 ਇੰਡੇਕਸ ਵਿੱਚ ਅੱਜ ਵੀ 106.40 ਪੋਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਲਗਭਗ 1% ਬਣਦੀ ਹੈ। ਅੱਜ ਪੂਰੇ ਦਿਨ ਵਿੱਚ $164.6 ਮਿਲੀਅਨ ਮੁੱਲ ਦੇ 49.8 ਮਿਲੀਅਨ ਸ਼ੇਅਰਾਂ ਦਾ ਲੈਣ-ਦੇਣ ਪੂਰੇ ਦਿਨ ਵਿੱਚ ਕੀਤਾ ਗਿਆ। ਸਭ ਤੋਂ ਜਿਆਦਾ ਗਿਰਾਵਟ ਵਾਲੇ ਸ਼ੇਅਰਾਂ ਵਿੱਚ ਆਕਲੈਂਡ ਏਅਰਪੋਰਟ ਦੇ ਸ਼ੇਅਰ ਰਹੇ, ਜਿਸ ਵਿੱਚ 3.41% ਦੀ ਗਿਰਾਵਟ ਦਰਜ ਕੀਤੀ ਗਈ।
ਸਾਲਟ ਫੰਡਸ ਮੈਨੇਜਮੈਂਟ ਦੇ ਮੈਟ ਗੁਡਸਨ ਦਾ ਕਹਿਣਾ ਹੈ ਕਿ ਲਗਾਤਾਰ ਦੂਜੇ ਦਿਨ ਦੀ ਇਹ ਗਿਰਾਵਟ ਅਮਰੀਕਾ ਅਤੇ ਯੂਕੇ ਵਿੱਚ ਐਨਰਜੀ ਖੇਤਰ ਦੇ ਸ਼ੇਅਰਾਂ ਦੀ ਗਿਰਾਵਟ ਦਾ ਨਤੀਜਾ ਹੈ ਅਤੇ ਇਹ ਆਰਜੀ ਹੀ ਹੈ।

ADVERTISEMENT
NZ Punjabi News Matrimonials