ਆਕਲੈਂਡ (ਹਰਪ੍ਰੀਤ ਸਿੰਘ) - ਵਾਇਕੇ ਆਈਲੈਂਡ 'ਤੇ ਵਰਲਡ ਵਾਰ 2 ਦੌਰਾਨ ਬਣੀ ਬੈਟਰ ਟਨਲ ਸੈਲਾਨੀਆਂ ਲਈ ਦੁਬਾਰਾ ਤੋਂ ਖੋਲ ਦਿੱਤੀ ਗਈ ਹੈ। ਇਹ ਟਨਲ ਸਟੋਨੀ ਬੈਟਰ ਹਿਸਟੋਰੀਕ ਰਿਜਰਵ ਵਿੱਚ ਬਣੀ ਹੋਈ ਹੈ। ਇਹ ਟਨਲ ਨਿਊਜੀਲੈਂਡ ਦੇ ਇਤਿਹਾਸ ਦਾ ਮੱਹਤਵਪੂਰਨ ਅੰਗ ਮੰਨੀ ਜਾਂਦੀ ਹੈ। ਇਹ ਟਨਲ 1941 ਵਿੱਚ ਜਾਪਾਨੀਆਂ ਵਲੋਂ ਅਮਰੀਕਾ ਦੇ ਪਰਲ ਹਾਰਬਰ ਵਿੱਚ 'ਤੇ ਕੀਤੇ ਅਟੈਕ ਤੋਂ ਬਾਅਦ ਬਣਾਈ ਗਈ ਸੀ।
ਪਾਰਕ ਪ੍ਰੋਜੈਕਟ ਮੈਨੇਜਰ ਟਿਮੋਦੀ ਮੂਨ ਅਨੁਸਾਰ ਇਹ ਬਹੁਤ ਵਿਸ਼ਾਲ ਆਕਾਰ ਦੀ ਹੈ ਅਤੇ 4 ਸਕਾਈ ਟਾਵਟ ਉਚਾਈ ਪੱਖੋਂ ਇਸ ਵਿੱਚ ਸਮਾਏ ਜਾ ਸਕਦੇ ਹਨ। ਟਨਲ ਦੀ ਡੁੰਘਾਈ 1.2 ਕਿਲੋਮੀਟਰ ਹੈ। ਟਨਲ ਨੂੰ 60 ਸੈਂਟੀਮੀਟਰ ਸੀਮੈਂਟ ਦੀ ਦੀਵਾਰ ਨਾਲ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਸਿੱਧੇ ਹਵਾਈ ਹਮਲੇ ਨੂੰ ਇਹ ਸਹਿ ਸਕੇ।