Friday, 22 January 2021
12 January 2021 New Zealand

ਦੱਖਣੀ ਆਕਲੈਂਡ ਵਾਸੀਆਂ ਨੂੰ ਸਹਿਣੀ ਪੈਂਦੀ ਨਿਊਜੀਲੈਂਡ ਦੀ ਸਭ ਤੋਂ ਮਹਿੰਗੀ ਹਸਪਤਾਲਾਂ ਦੀ ਕਾਰ ਪਾਰਕਿੰਗ ਫੀਸ

ਦੱਖਣੀ ਆਕਲੈਂਡ ਵਾਸੀਆਂ ਨੂੰ ਸਹਿਣੀ ਪੈਂਦੀ ਨਿਊਜੀਲੈਂਡ ਦੀ ਸਭ ਤੋਂ ਮਹਿੰਗੀ ਹਸਪਤਾਲਾਂ ਦੀ ਕਾਰ ਪਾਰਕਿੰਗ ਫੀਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਿਸੇ ਜਾਣ-ਪਛਾਣ ਵਾਲੇ ਨੂੰ ਹਸਪਤਾਲ ਮਿਲਣ ਜਾਣਾ ਹੋਏ ਜਾਂ ਹਸਪਤਾਲ ਵਿੱਚ ਡਾਕਟਰ ਨਾਲ ਅਪਾਇਂਟਮੈਂਟ ਹੋਏ ਤਾਂ ਇਸ ਮੌਕੇ ਸਭ ਤੋਂ ਵੱਡੀ ਸੱਮਸਿਆ ਹੁੰਦੀ ਹੈ, ਲਗਾਤਾਰ ਮਹਿੰਗੀ ਹੁੰਦੀ ਕਾਰ ਪਾਰਕਿੰਗ।
ਤਾਜਾ ਹੋਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਿੱਚ ਹਸਪਤਾਲਾਂ ਦੀ ਸਭ ਤੋਂ ਮਹਿੰਗੀ ਕਾਰ ਪਾਰਕਿੰਗ ਦੱਖਣੀ ਆਕਲੈਂਡ ਦੇ ਹਸਪਤਾਲ ਵਿੱਚ ਮੌਜੂਦ ਹੈ, ਜਿੱਥੇ 2 ਘੰਟੇ ਦੇ ਹੀ $9 ਅਤੇ ਪੂਰੀ ਦਿਹਾੜੀ ਦੇ $23 ਅਦਾ ਕਰਨੇ ਪੈਂਦੇ ਹਨ ਤੇ ਬਾਕੀ ਦੇ ਨਿਊਜੀਲੈਂਡ ਵਾਸੀਆਂ ਨੂੰ ਔਸਤ $7.50 ਤੋਂ ਲੈਕੇ $8.20 ਪ੍ਰਤੀ ਦੋ ਘੰਟੇ ਦੇ ਦੇਣੇ ਪੈਂਦੇ ਹਨ। ਇਨ੍ਹਾਂ ਹੀ ਨਹੀਂ ਸਰਵੇਅ ਵਿੱਚ ਸਭ ਤੋਂ ਅਹਿਮ ਮੁੱਦਾ ਤਾਂ ਲਗਾਤਾਰ ਪਾਰਕਿੰਗ ਦੀ ਵੱਧ ਰਹੀ ਮੰਗ ਹੈ, ਜਿਸਨੂੰ ਕਿਸੇ ਰੂਪ ਵਿੱਚ ਕਾਬੂ ਕਰਨਾ ਬਹੁਤ ਔਖਾ ਹੈ। ਕਈ ਹਸਪਤਾਲਾਂ ਵਿੱਚ ਤਾਂ ਕਾਰ ਪਾਰਕਿੰਗ ਦੀ ਥਾਂ ਨੂੰ ਨਿੱਜੀ ਕੰਪਨੀਆਂ ਸਾਂਭ ਰਹੀਆਂ ਹਨ। ਕਈ ਡੀਐਚਬੀ ਵਿੱਚ ਤਾਂ ਇਸ ਸੱਮਸਿਆ ਤੋਂ ਮਰੀਜਾਂ ਨੂੰ ਨਿਜਾਦ ਦੁਆਉਣ ਲਈ $50 ਦਾ ਹਫਤੇ ਦਾ ਪਾਸ ਵੀ ਦਿੱਤਾ ਜਾਂਦਾ ਹੈ ਤੇ ਕਈ ਹਸਪਤਾਲ ਜਿਵੇਂ ਕਿ ਮੈਨੂਕਾਊ ਸੁਪਰ ਕਲੀਨਿਕ ਵਾਲੇ 30 ਮਿੰਟਾਂ ਲਈ ਮੁਫਤ ਪਾਰਕਿੰਗ ਦੀ ਵੀ ਸੁਵਿਧਾ ਹੈ ਤੇ ਕਈ ਹਸਪਤਾਲ ਵਾਲੇ ਤਾਂ ਇਸ ਸੱਮਸਿਆ ਤੋਂ ਦੂਰ ਰੱਖਣ ਲਈ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਦੀ ਸਲਾਹ ਦਿੰਦੇ ਹਨ।

ADVERTISEMENT
NZ Punjabi News Matrimonials