ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਤੜਕੇ ਵੇਲੇ ਵੈਲੰਿਗਟਨ ਹਸਪਤਾਲ ਵਿੱਚ ਲੱਗੀ ਅੱਗ ਕਰਕੇ ਹਸਪਤਾਲ ਨੂੰ ਕਾਫੀ ਨੁਕਸਾਨ ਪੁੱਜਣ ਦੀ ਖਬਰ ਹੈ। ਅੱਗ 2 ਵਜੇ ਤੋਂ ਬਾਅਦ ਲੱਗੀ ਦੱਸੀ ਜਾ ਰਹੀ ਹੈ ਅਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ। ਅੱਗ ਲੱਗਣ ਕਰਕੇ ਹਸਪਤਾਲ ਦੇ ਸਪਰਿੰਕਲਰ ਸਿਸਟਮ ਚਾਲੂ ਹੋ ਗਏ, ਜੋ ਅੱਗ ਬੁਝਾਉਣ ਲਈ ਲੱਗੇ ਹੁੰਦੇ ਹਨ, ਪਰ ਇਸ ਕਰਕੇ ਕਈ ਉਪਕਰਨ ਜਿਵੇਂ ਲਿਫਟਾਂ ਆਦਿ ਪ੍ਰਭਾਵਿਤ ਹੋਈਆਂ ਹਨ ਅਤੇ ਇਸ ਕਰਕੇ ਕਈ ਮਰੀਜਾਂ ਨੂੰ ਦੂਜੀਆਂ ਥਾਵਾਂ 'ਤੇ ਵੀ ਤਬਦੀਲ ਕੀਤਾ ਗਿਆ ਸੀ। ਅੱਗ ਬੁਝਾਉਣ ਲਈ ਫਾਇਰ ਵਿਭਾਗ ਦੇ ਦਸਤੇ ਵੀ ਮੌਕੇ 'ਤੇ ਪੁੱਜੇ ਦੱਸੇ ਜਾ ਰਹੇ ਹਨ।