ਆਕਲੈਂਡ (ਹਰਪ੍ਰੀਤ ਸਿੰਘ) - ਜਲਦ ਹੀ ਨਿਊਜੀਲੈਂਡ ਸਰਕਾਰ ਵਲੋਂ ਖਰਚੇ ਜਾਣ ਵਾਲੇ $34 ਮਿਲ਼ੀਅਨ ਦੀ ਮੱਦਦ ਸਦਕਾ ਇਕੋਲੋਜੀ, ਰੀਸਟੋਰੇਸ਼ਨ, ਟਰੈਪਿੰਗ, ਪੈਸਟ ਕੰਟਰੋਲ, ਫੈਂਸਿੰਘ ਤੇ ਪ੍ਰੋਜੈਕਟ ਮੈਨੇਜਮੈਂਟ ਖੇਤਰਾਂ ਵਿੱਚ 400 ਨਵੀਆਂ ਨੌਕਰੀਆਂ ਪੈਂਦਾ ਕਰਨ ਦੀ ਤਜਵੀਜ ਬਣਾਈ ਜਾ ਰਹੀ ਹੈ। ਇਹ ਪੈਸਾ ਸਰਕਾਰ $1.2 ਬਿਲ਼ੀਅਨ ਦੇ ਨੈਚਰ ਫੰਡ ਵਿੱਚੋਂ ਖਰਚੇਗੀ।
ਇਸ ਗੱਲ ਦੀ ਜਾਣਕਾਰੀ ਕੰਜਰਵੇਸ਼ਨ ਮਨਿਸਟਰ ਕਾਇਰੀ ਐਲਨ ਵਲੋਂ ਅੱਜ ਕਪੀਟੀ ਕੋਸਟ ਵਿੱਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੈਸੇ ਦਾ ਲਾਹਾ ਕੰਜਰਵੇਸ਼ਨ ਗਰੁੱਪ ਤੇ ਜਮੀਨਾਂ ਦੇ ਮਾਲਕ ਲੈ ਸਕਣਗੇ ਤੇ ਆਪਣੇ ਕੋਲ ਨਵੇਂ ਆਰਜੀ ਕਰਮਚਾਰੀ ਤੇ ਕਾਂਟਰੇਕਟਰ ਰੱਖ ਸਕਣਗੇ।
ਇਸ ਵਿੱਚੋਂ 18 ਮਿਲੀਅਨ ਨਿੱਜੀ ਜਮੀਨਾਂ ਦੇ ਮਾਲਕਾਂ ਨੂੰ ਜੰਗਲੀ ਜਾਨਵਰਾਂ ਤੇ ਪਰੀੰਦਿਆਂ ਦੀ ਰਿਹਾਇਸ਼ ਦੀ ਸਾਂਭ ਸੰਭਾਲ 'ਤੇ ਖਰਚੇ ਜਾਣ ਲਈ ਦਿੱਤੇ ਜਾਣਗੇ ਤੇ ਬਾਕੀ ਦੇ 16 ਮਿਲੀਅਨ ਜਨਤਕ ਤੇ ਨਿੱਜਾਂ ਜਮੀਨਾਂ 'ਤੇ ਚੱਲ ਰਹੇ ਕੰਜਰਵੇਸ਼ਨ ਪ੍ਰੋਜੈਕਟਾਂ ਤਹਿਤ ਵੰਡੇ ਜਾਣਗੇ।