ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇੱਕ ਅਜਿਹਾ ਦੇਸ਼ ਹੈ, ਜਿੱਥੇ ਇਨਸਾਨਾਂ ਦੇ ਨਾਲ ਜਾਨਵਰਾਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ ਅਤੇ ਇਸਦੀ ਤਾਜਾ ਮਿਸਾਲ ਬਣੀ ਹੈ ਕਾਉਂਟੀ ਮੈਨੂਕਾਊ ਦੀ ਪੁਲਿਸ, ਜਿਨ੍ਹਾਂ ਨੇ ਪੁਹੀਨੂਈ ਰੋਡ ਆਫ ਰੈਂਪ ਨਜਦੀਕ ਮੋਟਰਵੇਅ 'ਤੇ ਇੱਕ ਬਿੱਲੀ ਦੇ ਬੱਚੇ ਦੇ ਹੋਣ ਦੀ ਖਬਰ ਸੁਣੀ ਤੇ ਤੁਰੰਤ ਪੁਲਿਸ ਕਰਮਚਾਰੀ ਬਿੱਲੀ ਦੇ ਬੱਚੇ ਨੂੰ ਬਚਾਉਣ ਲਈ ਮੌਕੇ 'ਤੇ ਪੁੱਜ ਗਏ ਅਤੇ ਇਸ ਵਿੱਚ ਸਫਲ ਵੀ ਰਹੇ।
ਹੁਣ ਉਕਤ ਪੁਲਿਸ ਕਰਮਚਾਰੀ ਦੀ ਹਰ ਕੋਈ ਹੌਂਸਲਾਵਧਾਈ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਕਤ ਤਸਵੀਰ ਕਾਫੀ ਪਸੰਦ ਕੀਤੀ ਜਾ ਰਹੀ ਹੈ।