ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਮੰਗਲਵਾਰ ਤੋਂ ਨਿਊਜੀਲ਼ੈਂਡ ਆਉਣ ਵਾਲੇ ਬਹੁਤੇ ਦੇਸ਼ਾਂ ਦੇ ਯਾਤਰੀਆਂ ਨੂੰ ਪ੍ਰੀ-ਡੀਪਾਰਚਰ ਟੈਸਟ ਦਾ ਨੈਗਟਿਵ ਨਤੀਜਾ ਦਿਖਾਉਣਾ ਲਾਜਮੀ ਹੋਏਗਾ। ਇਹ ਆਦੇਸ਼ ਬਹੁਤ ਦੇਸ਼ਾਂ ਦੇ ਨਾਗਰਿਕਾਂ ਲਈ ਲਾਗੂ ਹੋਏਗਾ ਤੇ ਸਿਰਫ ਐਂਟਾਰਕਟੀਕਾ, ਆਸਟ੍ਰੇਲੀਆ ਤੇ ਪੈਸੇਫਿਕ ਦੇਸ਼ਾਂ ਦੇ ਨਾਗਰਿਕਾਂ ਨੂੰ ਹੀ ਇਸ ਤੋਂ ਛੋਟ ਮਿਲੇਗੀ। ਟੈਸਟ ਦਾ ਨਤੀਜਾ 72 ਘੰਟਿਆਂ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਇਸ ਲਈ ਆਰ ਟੀ-ਪੀ ਸੀ ਆਰ ਟੈਸਟ, ਲੈਂਪ ਟੈਸਟ ਤੇ ਵਾਇਰਲ ਐਂਟੀਜਨ ਟੈਸਟ ਯੋਗ ਮੰਨਿਆ ਜਾਏਗਾ।
8 ਫਰਵਰੀ ਤੋਂ ਅਜਿਹੇ ਨਤੀਜੇ ਨਾ ਦਿਖਾਉਣ ਵਾਲਿਆਂ ਨੂੰ $1000 ਤੱਕ ਦਾ ਜੁਰਮਾਨਾ ਕੀਤਾ ਜਾਏਗਾ, ਇਸ ਗੱਲ ਦੀ ਜਾਣਕਾਰੀ ਕੋਵਿਡ 19 ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਦਿੱਤੀ ਗਈ ਹੈ।