ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦਾ ਦੌਰ ਨਿਊਜੀਲ਼ੈਂਡ ਵਿੱਚ ਖਤਮ ਹੋ ਚੁੱਕਾ ਹੈ। ਗਰਮੀਆਂ ਵਿੱਚ ਘੁੰਮਣ-ਫਿਰਣ ਦੇ ਨਜਾਰੇ ਲੁੱਟਣ ਵਾਲ਼ਿਆਂ ਲਈ ਇਹ ਸੁਨਿਹਰੀ ਮੌਕਾ ਹੈ ਤੇ ਇਸ ਮੌਕੇ ਜੇ ਸਸਤੀ ਕੈਂਪਰਵੈਨ ਵਿੱਚ ਘੁੰਮਣ ਦਾ ਮੌਕਾ ਮਿਲੇ ਤਾਂ ਉਸ ਤੋਂ ਵੱਧਕੇ ਕੀ ਹੋ ਸਕਦਾ ਹੈ।
ਟੂਰੀਜਮ ਨੂੰ ਦੁਬਾਰਾ ਤੋਂ ਲੀਹਾਂ 'ਤੇ ਲਿਆਉਣ ਲਈ ਨਿਊਜੀਲ਼ੈਂਡ ਦੀ ਸਭ ਵੱਡੀ ਮੋਟਰਹੋਮ ਕੰਪਨੀ ਬਹੁਤ ਹੀ ਸਸਤੇ ਭਾਅ $80 ਪ੍ਰਤੀ ਦਿਹਾੜੀ 'ਤੇ ਕੈਂਪਰਵੈਨਾਂ ਕਿਰਾਏ 'ਤੇ ਦੇ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਟੂਰਿਜਮ ਵਿੱਚ ਵਾਧਾ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ।
ਇਨ੍ਹਾਂ ਹੀ ਨਹੀਂ ਜੋ ਲੋਕ ਵਧੇਰੇ ਸਮੇਂ ਲਈ ਕੈਂਪਰਵੈਨ ਕਿਰਾਏ 'ਤੇ ਲੈਣਗੇ, ਉਨ੍ਹਾਂ ਨੂੰ ਹੋਰ ਵੀ ਡਿਸਕਾਉਂਟ ਦੇਣ ਦੀ ਪੇਸ਼ਕਸ਼ ਦਿੱਤੀ ਜਾਏਗੀ, ਸੋ ਮਾਣੋ ਆਨੰਦ ਜੇ ਹੈ ਤੁਹਾਡੇ ਕੋਲ ਖੁੱਲਾ ਸਮਾਂ ਘੁੰਮਣ-ਫਿਰਣ ਦਾ।