ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ ਸਭ ਤੋਂ ਵਿਅਸਤ ਤੇ ਖਤਰਨਾਕ ਸੜਕਾਂ ਦਾ ਤਾਜਾ ਬਿਓਰਾ ਜਾਰੀ ਹੋ ਗਿਆ ਹੈ। ਮੂਰਹਾਊਸ ਐਵੇਨਿਊ ਨੂੰ ਕ੍ਰਾਈਸਚਰਚ ਦੀ ਸਭ ਤੋਂ ਵਿਅਸਤ ਸੜਕ ਦਾ ਖਿਤਾਬ ਮਿਲਿਆ ਹੈ। ਕ੍ਰਾਈਸਚਰਚ ਸਿਟੀ ਕਾਉਂਸਲ ਦੇ ਹੈਡ ਆਫ ਟ੍ਰਾਂਸਪੋਰਟ ਰਿਚਰਡ ਓਬੋਰਨ ਅਨੁਸਾਰ ਇਸ ਸੜਕ ਤੋਂ 52,600 ਗੱਡੀਆਂ ਰੋਜਾਨਾ ਨਿਕਲਦੀਆਂ ਹਨ, ਦੂਜੇ ਨੰਬਰ 'ਤੇ ਬੀਲੀ ਐਵੇਨਿਊ ਹੈ ਜਿੱਥੇ 42,200 ਰੋਜਾਨਾ ਗੱਡੀਆਂ ਨਿਕਲਦੀਆਂ ਹਨ, ਉਸ ਤੋਂ ਬਾਅਦ ਮੈਨ ਸਾਊਥ ਰੋਡ (38,500 ਰੋਜਾਨਾ ਗੱਡੀਆਂ) ਤੇ ਬਲੇਨਹੇਮ ਰੋਡ (35,800 ਰੋਜਾਨਾ ਗੱਡੀਆਂ) ਦਾ ਨੰਬਰ ਆਉਂਦਾ ਹੈ।
ਇਨ੍ਹਾਂ ਵਿੱਚ ਸਭ ਤੋਂ ਖਤਰਨਾਕ ਸੜਕਾਂ ਚੋਂ ਇੱਕ ਬਲੇਨਹੇਮ ਰੋਡ ਨੂੰ ਮੰਨਿਆ ਗਿਆ ਹੈ, ਜਿੱਥੇ ਬੀਤੇ ਵਰ੍ਹੇ ਇੱਕ ਮੌਤ ਹੋਈ ਸੀ ਤੇ ਵਾਪਰੇ ਹਾਦਸਿਆਂ ਦੀ ਗਿਣਤੀ 24 ਸੀ ਤੇ ਸਭ ਤੋਂ ਵੱਧ ਹਾਦਸਿਆਂ ਵਾਲੀ ਰੋਡ ਬੀਲੀ ਐਵੇਨਿਊ ਨੂੰ ਮੰਨਿਆ ਗਿਆ ਹੈ, ਜਿੱਥੇ 29 ਸੜਕੀ ਹਾਦਸੇ ਵਾਪਰ ਚੁੱਕੇ ਹਨ, ਇਸ ਤੋਂ ਬਾਅਦ ਮੇਨ ਸਾਊਥ ਰੋਡ ਹੈ , ਜਿਸ 'ਤੇ ਬੀਤੇ ਵਰ੍ਹੇ ਵਿੱਚ 26 ਹਾਦਸੇ ਵਾਪਰੇ ਸਨ।