ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਰਹਿਣ ਵਾਲੇ ਜੇਨ ਹਿੰਟਨ ਨੂੰ ਇਹ ਬਿਲਕੁਲ ਵੀ ਨਹੀਂ ਸੀ ਪਤਾ ਕਿ ਕ੍ਰਾਈਸਚਰਚ ਦੇ ਸਮਨਰ ਬੀਚ 'ਤੇ ਤੈਰਾਕੀ ਦੌਰਾਨ ਉਸਨੂੰ ਮਿਲੇ $5 ਦੇ ਨੋਟ ਤੋਂ ਉਸਨੂੰ 100 ਗੁਣਾ ਕਮਾਈ ਹੋਏਗੀ।
ਨੋਟ ਲੱਭਣ ਤੋਂ ਬਾਅਦ ਜੇਨ ਹਿੰਟਨ ਦੇ ਪਿਤਾ ਬ੍ਰੈਡ ਹਿੰਟਨ ਨੇ ਇਸ ਨੋਟ ਨੂੰ ਮਜਾਕ-ਮਜਾਕ ਵਿੱਚ ਟ੍ਰੇਡ ਮੀ 'ਤੇ ਆਕਸ਼ਨ ਲਈ ਪਾਉਣ ਬਾਰੇ ਸੋਚਿਆ।
ਆਕਸ਼ਨ ਵਿੱਚ ਉਨ੍ਹਾਂ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਕੋਈ ਬਿੱਡ ਮਿਲੇਗੀ, ਪਰ ਬਿੱਡਾਂ ਦਾ ਜਦੋਂ ਇੱਕ ਦੌਰ ਸ਼ੁਰੂ ਹੋਇਆ ਤਾਂ ਆਕਸ਼ਨ ਵਿੱਚ ਇਹ ਨੋਟ $530 ਦਾ ਵਿੱਕ ਗਿਆ। ਹੁਣ ਜੇਨ ਇਸ ਕੀਤੀ ਕਮਾਈ ਤੋਂ ਇੱਕ ਟੂ ਸਟਰੋਕ ਬਾਈਕ ਖ੍ਰੀਦਣ ਬਾਰੇ ਸੋਚ ਰਿਹਾ ਹੈ ਤੇ ਉਸਦਾ ਕਹਿਣਾ ਹੈ ਕਿ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਬਾਈਕ ਖ੍ਰੀਦਣ ਦਾ ਸੁਪਨਾ ਕਰ ਸਕੇਗਾ