Wednesday, 03 March 2021
22 January 2021 New Zealand

ਨਿਊਜ਼ੀਲੈਂਡ `ਚ ਪਹਿਲੀ ਕੁਵੌਰਨਟੀਨ ਫ੍ਰੀ ਫਲਾਈਟ ਪੁੱਜੀ -ਏਅਰਪੋਰਟ `ਤੇ ਭਾਵੁਕ ਹੋ ਕੇ ਮਿਲੇ ਰਿਸ਼ਤੇਦਾਰ

ਨਿਊਜ਼ੀਲੈਂਡ `ਚ ਪਹਿਲੀ ਕੁਵੌਰਨਟੀਨ ਫ੍ਰੀ ਫਲਾਈਟ ਪੁੱਜੀ -ਏਅਰਪੋਰਟ `ਤੇ ਭਾਵੁਕ ਹੋ ਕੇ ਮਿਲੇ ਰਿਸ਼ਤੇਦਾਰ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ `ਚ ਕੋਵਿਡ-19 ਕਾਰਨ ਲੌਕਡਾਊਨ ਤੋਂ 10 ਮਹੀਨਿਆਂ ਬਾਅਦ ਕੋਵਿਡ ਫ੍ਰੀ ਦੇਸ਼ ਕੁੱਕ ਆਈਲੈਂਡ ਤੋਂ ਕੁਵੌਰਨਟੀਨ ਫ੍ਰੀ ਫਲਾਈਟ ਪੱੁਜ ਗਈ ਹੈ। ਮਹੀਨਿਆਂ ਬਾਅਦ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਜਦੋਂ ਏਅਰਪੋਰਟ `ਤੇ ਮਿਲੇ ਤਾਂ ਭਾਵੁਕਤਾ ਵਾਲਾ ਮਾਹੌਲ ਪੈਦਾ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕੱੁਕ ਆਈਲੈਂਡ ਤੋਂ ਬੀਤੇ ਕੱਲ੍ਹ ਆਈ ਇਸ ਫਲਾਈਟ ਦੇ ਕਿਸੇ ਵੀ ਯਾਤਰੀ ਨੂੰ 14 ਦਿਨ ਦੀ ਕਵੌਰਨਟੀਨ ਲਈ ਕਿਸੇ ਹੋਟਲ ਨਹੀਂ ਜਾਣਾ ਪਿਆ ਸਗੋਂ ਸਿੱਧੇ ਹੀ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਕੋਲ ਚਲੇ ਗਏ। ਆਕਲੈਂਡ ਏਅਰਪੋਰਟ `ਤੇ ਆਉਣ ਵਾਲੀਆਂ ਅੰਤਰ-ਰਾਸ਼ਟਰੀ ਫਲਾਈਟਾਂ ਲਈ ਦੋ ਜ਼ੋਨ ਬਣਾਏ ਗਏ ਹਨ ਅਤੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਦੂਜੇ ਜ਼ੋਨ ਰਾਹੀਂ ਕੁਵੌਰਨਟੀਨ `ਚ ਭੇਜਿਆ ਜਾਂਦਾ ਹੈ।
ਕੁੱਕ ਆਈਲੈਂਡ ਦੇ ਰਾਰੋਟੌਂਗਾ ਤੋਂ ਆਕਲੈਂਡ ਵਾਸਤੇ ਬੁੱਧਵਾਰ ਅਤੇ ਸ਼ਨੀਵਾਰ ਨੂੰ ਏਅਰ ਨਿਊਜ਼ੀਲੈਂਡ ਦੇ ਏ321 ਏਅਰ ਕ੍ਰਾਫਟ ਰਾਹੀਂ ਫਲਾਈਟਾਂ ਪੁੱੁਜਿਆ ਕਰਨਗੀਆਂ। ਹਾਲਾਂਕਿ ਨਿਊਜ਼ੀਲੈਂਡ ਦੇ ਲੋਕ ਅਜੇ ਕੁੱਕ ਆਈਲੈਂਡ ਦੀ ਯਾਤਰਾ ਨਹੀਂ ਕਰ ਸਕਣਗੇ। ਸਿਰਫ ਇੱਥੋਂ ਸਿਰਫ਼ ਉਹੀ ਲੋਕ ਜਾ ਸਕਦੇ ਹਨ ਜੋ ਕੁੱਕ ਆਈਲੈਂਡ ਦੇ ਨਾਗਰਿਕ ਹਨ ਜਾਂ ਉਹ ਜਿਨ੍ਹਾਂ ਕੋਲ ਕੁੱਕ ਆਈਲੈਂਡ ਦਾ ਵਰਕ ਵੀਜ਼ਾ ਅਤੇ ਉਹ ਹੈੱਲਥ ਮਾਪਦੰਡਾਂ ਨੂੰ ਪੂਰਾ ਕਰਦੇ ਹਨ।

ADVERTISEMENT
NZ Punjabi News Matrimonials