Wednesday, 03 March 2021
22 January 2021 New Zealand

7 ਸਾਲਾ ਬੱਚੀ ਨੂੰ ਖ੍ਰੀਦਣ ਦੀ ਕੋਸ਼ਿਸ਼ ਕਰਨ ਵਾਲੇ ਆਕਲੈਂਡ ਵਾਸੀ ਨੂੰ 5 ਸਾਲ ਦੀ ਸਜਾ

7 ਸਾਲਾ ਬੱਚੀ ਨੂੰ ਖ੍ਰੀਦਣ ਦੀ ਕੋਸ਼ਿਸ਼ ਕਰਨ ਵਾਲੇ ਆਕਲੈਂਡ ਵਾਸੀ ਨੂੰ 5 ਸਾਲ ਦੀ ਸਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੱਕ 7 ਸਾਲਾ ਬੱਚੀ ਨਾਲ ਸੈਕਸ ਕਰਨ ਵਾਸਤੇ ਉਸਨੂੰ ਆਨਲਾਈਨ ਖ੍ਰੀਦਣ ਦੀ ਕੋਸ਼ਿਸ਼ ਕਰਨ ਵਾਲੇ ਆਕਲੈਂਡ ਦੇ ਇੱਕ ਵਿਅਕਤੀ ਨੂੰ 5 ਸਾਲਾਂ ਦੀ ਸਜਾ ਸੁਣਾਈ ਗਈ ਹੈ। ਵਿਅਕਤੀ ਦਾ ਨਾਮ ਏਰਨ ਜੋਸਫ ਹਟਨ ਦੱਸਿਆ ਜਾ ਰਿਹਾ ਹੈ ਤੇ ਉਸਨੇ ਇਹ ਕੋਸ਼ਿਸ਼ ਡਾਰਕ ਵੈਬ ਨਾਮ ਦੀ ਵੈਬਸਾਈਟ 'ਤੇ ਕੀਤੀ। ਉਸ ਨੇ ਆਪਣਾ ਯੂਜਰਨੇਮ 'ਕੀਵੀਪੀਡੋ' ਰੱਖਿਆ ਹੋਇਆ ਸੀ ਤੇ ਜਿਸ ਬਰੋਕਰ ਨਾਲ ਉਹ ਗੱਲਬਾਤ ਵਿੱਚ ਫਸਿਆ ਉਹ ਅਸਲ ਵਿੱਚ ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ ਦਾ ਏਜੰਟ ਸੀ। ਉਸ ਕੋਲ ਬੱਚਿਆਂ ਦੇ ਯੋਣ ਸ਼ੋਸ਼ਣ ਦੀਆਂ ਵੀ ਕਾਫੀ ਤਸਵੀਰਾਂ ਮਿਲੀਆਂ। ਸਜਾ ਸੁਣਾਏ ਜਾਣ ਦੌਰਾਨ ਹਟਨ ਬਿਲਕੁਲ ਚੁੱਪਚਾਪ ਬਿਨ੍ਹਾਂ ਕਿਸੇ ਸ਼ਿਕਵੇ ਅਦਾਲਤ ਵਿੱਚ ਖੜਾ ਸੀ।

ADVERTISEMENT
NZ Punjabi News Matrimonials