ਆਕਲੈਂਡ (ਹਰਪ੍ਰੀਤ ਸਿੰਘ) - ਅਸਥਮਾ ਐਨ ਜੈਡ ਵਲੋਂ ਜਾਰੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਅਸਥਮਾ ਦੇ ਮਰੀਜਾਂ ਨੂੰ ਗੰਭੀਰ ਪੱਧਰ ਦੇ ਅਟੈਕ ਵੱਧ ਗਏ ਹਨ ਅਤੇ ਇਸਦਾ ਕਾਰਨ ਹੈ, ਭੜਾਸ, ਗਰਮੀ ਤੇ ਹਵਾਦਾਰ ਮੌਸਮ।
ਅਸਥਮਾ ਐਨ ਜੈਡ ਵਲੋਂ ਰੋਜਾਨਾ ਅਜਿਹੇ ਕਈ ਕੇਸਾਂ ਦੇ ਆਉਣ ਦੀ ਗੱਲ ਆਖੀ ਗਈ ਹੈ, ਜਿਸ ਵਿੱਚ ਮਰੀਜਾਂ ਨੂੰ ਕਾਫੀ ਜਿਆਦਾ ਗੰਭੀਰ ਅਟੈਕ ਹੋਏ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਵਲੋਂ ਅਸਥਮਾ ਦੇ ਮਰੀਜ ਜਿਨ੍ਹਾਂ ਵਿੱਚ ਖਾਸਕਰ ਬਜੁਰਗ ਤੇ ਬੱਚੇ ਸ਼ਾਮਿਲ ਹਨ, ਉਨ੍ਹਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।