ਆਕਲੈਂਡ (ਹਰਪ੍ਰੀਤ ਸਿੰਘ) - ਦੁਬਈ ਤੋਂ ਆਏ ਇੱਕ ਕਾਰੋਬਾਰੀ ਦੇ ਵੱਲੋਂ ਨਿਊਜੀਲੈਂਡ ਮੈਨੇਜਡ ਆਈਸੋਲੇਸ਼ਨ ਵਿੱਚ ਵੱਡੀ ਵਿੱਚ ਵੱਡੀ ਅਣਗਹਿਲੀ ਵਰਤੇ ਜਾਣ ਦੀ ਜਾਣਕਾਰੀ ਜੱਗਜਾਹਰ ਕੀਤੀ ਗਈ ਹੈ। ਦਰਅਸਲ ਵਿਅਕਤੀ 3 ਦਸੰਬਰ ਨੂੰ ਨਿਊਜੀਲੈਂਡ ਆਇਆ ਸੀ ਤੇ ਉਸਨੂੰ ਰੋਟੋਰੂਆ ਦੇ ਆਈਬੀਸ ਹੋਟਲ ਵਿੱਚ ਆਈਸੋਲੇਸ਼ਨ ਕਰਨ ਲਈ ਭੇਜਿਆ ਗਿਆ ਸੀ। ਉੱਥੇ ਉਹ ਆਈਸੋਲੇਸ਼ਨ ਦੇ ਤੀਜੇ ਦਿਨ ਇਹ ਦੇਖ ਕੇ ਦੰਗ ਰਹਿ ਗਿਆ ਸੀ ਕਿ ਉਸਨੂੰ ਦਿਨ 12 ਵਾਲੇ ਗਰੁੱਪ ਨਾਲ ਘੁੰਮਣ ਫਿਰਣ ਦਿੱਤਾ ਜਾ ਰਿਹਾ ਸੀ, ਜੋ ਕਿ ਇੱਕ ਦੋ ਦਿਨ ਵਿੱਚ ਮੈਨੇਜਡ ਆਈਸੋਲੇਸ਼ਨ ਛੱਡ ਕੇ ਜਾਣ ਵਾਲੇ ਸਨ। ਕੋਰੋਨਾ ਦੇ ਫੈਲਣ ਨੂੰ ਲੈਕੇ ਇਸ ਨੂੰ ਵੱਡੀ ਅਣਗਹਿਲੀ ਮੰਨਿਆ ਜਾ ਰਿਹਾ ਹੈ, ਕਿੳੇੁਂਕਿ ਇਸ ਤਰ੍ਹਾਂ ਕਮਿਊਨਿਟੀ ਟ੍ਰਾਂਸਮਿਸ਼ਨ ਫੈਲਣ ਦਾ ਖਤਰਾ ਵੀ ਵੱਧ ਸਕਦਾ ਹੈ ਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਿਊਜੀਲ਼ੈਂਡ ਸਰਕਾਰ ਨੇ ਇਸ ਮਾਮਲੇ ਨੂੰ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।