ਆਕਲੈਂਡ (ਹਰਪ੍ਰੀਤ ਸਿੰਘ) - ਉਨੱਤੀ ਪਟੇਲ ਜੋ ਕਿ ਨਿਊਜੀਲ਼ੈਂਡ ਵਿੱਚ ਅਜਿਹੀ ਭਾਰਤੀ ਮੂਲ ਦੀ ਮਹਿਲਾ ਹੈ ਜੋ ਨਿਊਜੀਲੈਂਡ ਵਿੱਚ ਕਲਾਸ 5 ਟਰੱਕ ਡਰਾਈਵਰ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਭਾਈਚਾਰੇ ਦੀਆਂ ਦੂਜੀਆਂ ਮਹਿਲਾਵਾਂ ਲਈ ਸੱਚਮੁੱਚ ਹੀ ਇੱਕ ਪ੍ਰੇਰਣਾ ਸਰੋਤ ਹੈ। ਉਸਨੇ ਲੋਕਾਂ ਦੀ ਉਸ ਮਾਨਸਿਕਤਾ ਨੂੰ ਖਤਮ ਕਰ ਦਿੱਤਾ ਹੈ, ਜੋ ਇਹ ਧਾਰਨਾ ਰੱਖਦੀ ਸੀ ਕਿ ਟਰੱਕ ਡਰਾਈਵਿੰਗ ਸਿਰਫ ਮਰਦਾਂ ਦੇ ਵੱਸ ਦੀ ਹੀ ਗੱਲ ਹੈ। ਇੱਕ ਫੇਸਬੁੱਕ ਪੇਜ ਤੇ ਉਸਦੇ ਟਰੱਕ ਨਾਲ ਪਾਈ ਉੱਨਤੀ ਦੀ ਤਸਵੀਰ ਸੱਚਮੁੱਚ ਹੀ ਇਹ ਸਭ ਕੁਝ ਆਪਣੇ ਮੂੰਹੋਂ ਬਿਆਨ ਕਰਦੀ ਹੈ।
ਦੱਸਦੀਏ ਕਿ ਉਨੱਤੀ ਨੇ ਪੋਲੀਟੀਕ ਸਾਇੰਸ ਤੇ ਸਾਈਕਲੋਜੀ ਵਿੱਚ ਗ੍ਰੇਜੁਏਸ਼ਨ ਕੀਤੀ ਹੋਈ ਹੈ।
ਉਹ 2001 ਵਿੱਚ ਨਿਊਜੀਲੈਂਡ ਆਈ ਸੀ ਤੇ 2002 ਵਿੱਚ ਉਸਨੇ ਪਹਿਲੀ ਵਾਰ ਕਾਰ ਦੇ ਸਟੀਅਰਿੰਗ ਨੂੰ ਹੱਥ ਪਾਇਆ ਸੀ।2004 ਵਿੱਚ ਉਸਨੇ ਕਲਾਸ 2 ਦਾ ਲਾਇਸੈਂਸ ਹਾਸਿਲ ਕੀਤਾ ਤਾਂ ਜੋ ਬੱਸ ਚਲਾ ਸਕੇ। ਲਗਭਗ ਇੱਕ ਦਹਾਕਾ ਕੂਰੀਅਰ ਡਰਾਈਵਰ ਵਜੋਂ ਕੰਮ ਕਰਨ ਤੋਂ ਬਾਅਦ ਉਸਨੂੰ ਕੇਮੀਕਲ ਟਰੱਕ ਡਰਾਈਵਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ।
ਉਨੱਤੀ ਅਨੁਸਾਰ ਕਲਾਸ 2 ਤੋਂ ਕਲਾਸ 4 ਦੀ ਟਰੱਕ ਡਰਾਈਵਰ ਬਨਣਾ ਬਿਲੁਕਲ ਵੀ ਆਸਾਨ ਰਾਹ ਨਹੀਂ ਸੀ, ਪਰ ਹਿੰਮਤ ਤੇ ਪਰਿਵਾਰ ਦੇ ਹੌਂਸਲੇ ਨੇ ਇਹ ਰਾਹ ਸੌਖੀ ਕਰ ਦਿੱਤੀ। ਉਨੱਤੀ 'ਤੇ ਸੱਚਮੁੱਚ ਹੀ ਭਾਈਚਾਰੇ ਨੂੰ ਬਹੁਤ ਮਾਣ ਹੈ।