ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਕੋਰੋਨਾ ਦੇ 2 ਕਮਿਊਨਿਟੀ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਚਿੰਤਾ ਵਜੋਂ ਸੈਂਕੜੇ ਆਕਲੈਂਡ ਵਾਸੀਆਂ ਵਲੋਂ ਕੋਰੋਨਾ ਟੈਸਟ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ, ਪਰ ਚੰਗੀ ਗੱਲ ਅਜੇ ਤੱਕ ਇਹੀ ਹੈ ਕਿ ਕੋਈ ਵੀ ਕੋਰੋਨਾ ਪਾਜਟਿਵ ਨਹੀਂ ਨਿਕਲਿਆ। ਇਸ ਤੋਂ ਇਲਾਵਾ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਵਾਇਰੂ ਦਾ ਏ ਐਸ ਬੀ ਬੈਂਕ ਅਤੇ ਨੋਰਥਕੋਟ ਦੀ ਦ ਡਹੁਆ ਸੁਪਰ ਮਾਰਕੀਟ ਵੀ ਪੋਇੰਟ ਆਊਟ ਹੋਏ ਹਨ, ਕਿਉਕਿ ਤਾਜਾ ਸਾਹਮਣੇ ਆਏ ਕੋਰੋਨਾ ਕੇਸ ਵਾਲੇ ਵਿਅਕਤੀ ਉਕਤ ਥਾਵਾਂ 'ਤੇ ਸਮਾਂ ਬਤੀਤ ਕਰਕੇ ਆਏ ਸਨ। ਮੰਤਰਾਲੇ ਵਲੋਂ 25 ਤੇ 26 ਜਨਵਰੀ ਦੀਆਂ ਲੋਕੇਸ਼ਨਾਂ ਸਬੰਧੀ ਪਹਿਲਾਂ ਹੀ ਜਾਣਕਾਰੀ ਜਾਰੀ ਕੀਤੀ ਜਾ ਚੁੱਕੀ ਹੈ। ਅਲਬਾਨੀ ਦੀ ਬੀਬੀਕਿਊ ਕਿੰਗ ਤੇ ਸਿਲਵਰਡੇਲ ਦੀ ਪੇਕੇ ਨ ਸੇਵ ਵੀ ਇਨ੍ਹਾਂ ਲੋਕੇਸ਼ਨਾਂ ਵਿੱਚ ਸ਼ਾਮਿਲ ਹਨ।