ਆਕਲੈਂਡ (ਹਰਪ੍ਰੀਤ ਸਿੰਘ) - ਕੁੱਕ ਆਈਲੈਂਡ ਜਿਨ੍ਹਾਂ ਯਾਤਰੀਆਂ ਨੇ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਜਾਣ ਦੀ ਇਜਾਜਤ ਦਿੱਤੀ ਜਾਏਗੀ, ਕਿਉਂਕਿ ਆਸਟ੍ਰੇਲੀਆ ਵਾਂਗ ਕੁੱਕ ਆਈਲੈਂਡ ਵਲੋਂ ਕਿਸੇ ਵੀ ਤਰ੍ਹਾਂ ਯਾਤਰਾ 'ਤੇ ਰੋਕ ਖਤਮ ਕਰ ਦਿੱਤੀ ਗਈ ਹੈ, ਇਸ ਤੋਂ ਪਹਿਲਾਂ 72 ਘੰਟਿਆਂ ਦੀ ਰੋਕ ਲਾਈ ਗਈ ਸੀ, ਆਸਟ੍ਰੇਲੀਆ ਨੇ ਇਸ ਰੋਕ ਵਿੱਚ ਵਾਧਾ ਕੀਤਾ ਹੈ। ਯਾਤਰੀਆਂ ਨੂੰ ਪੁੱਜਣ ਤੋਂ ਬਾਅਦ ਕੁਝ ਦਿਨਾਂ ਲਈ ਆਈਸੋਲੇਟ ਕਰਨਾ ਜਰੂਰੀ ਹੋਏਗਾ। ਕੁੱਕ ਆਈਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਬਰਾਊਨ ਨੇ ਨਿਊਜੀਲੈਂਡ ਸਰਕਾਰ ਦੇ ਸਿਸਟਮ 'ਤੇ ਪੂਰਾ ਭਰੋਸਾ ਪ੍ਰਗਟਾਇਆ ਹੈ।