ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੀ ਮਹਿਲਾ ਦੇ ਕੋਰੋਨਾ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ 25 ਜਨਵਰੀ ਤੋਂ ਨਿਊਜੀਲੈਂਡ ਨਾਲ ਇੱਕ ਤਰਫਾ ਕੁਆਰਂਟੀਨ ਮੁਕਤ ਉਡਾਣਾ ਨੂੰ ਬੰਦ ਕਰ ਦਿੱਤਾ ਸੀ। ਇਹ ਰੋਕ 28 ਜਨਵਰੀ ਨੂੰ ਦੁਬਾਰਾ ਤੋਂ 3 ਦਿਨਾਂ ਲਈ ਵਧਾ ਦਿੱਤੀ ਗਈ ਸੀ। ਪਰ ਅੱਜ ਆਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਮਾਈਕਲ ਕਿੱਡ ਨੇ ਐਲਾਨ ਕੀਤਾ ਹੈ ਕਿ ਨਿਊਜੀਲੈਂਡ ਵਲੋਂ ਕੋੋਰੋਨਾ ਦੇ ਕਮਿਊਨਿਟੀ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਜੋ ਸੰਜੀਦਗੀ ਦਿਖਾਈ ਉਹ ਸੱਚਮੁੱਚ ਹੀ ਕਾਬਿਲੇ ਤਾਰੀਫ ਸੀ ਤੇ ਹੁਣ ਨਿਊਜੀਲੈਂਡ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਹੋਣ ਦਾ ਖਤਰਾ ਬਹੁਤ ਘੱਟ ਹੈ, ਜਿਸ ਕਰਕੇ ਇੱਕ ਤਰਫਾ ਕੁਆਰਂਟੀਨ ਮੁਕਤ ਉਡਾਣਾ ਨੂੰ ਦੁਬਾਰਾ ਤੋਂ ਬਹਾਲ ਕੀਤਾ ਜਾਂਦਾ ਹੈ।