ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਰਗੇ ਮੁਲਕ ਵਿਚ ਛੱਤ ਦਾ ਸੁਪਨਾ ਹਰ ਵਿਅਕਤੀ ਦੇਖਦਾ ਹੈ ,ਪਰ ਉਸਦੀ ਤੀਲਾ ਤੀਲਾ ਕਰਕੇ ਬਣਾਈ ਛੱਤ ਉਸਦੇ ਸਾਹਮਣੇ ਸੁਆਹ ਹੋ ਜਾਵੇ ਤਾਂ ਤੁਸੀਂ ਆਪ ਹੀ ਅੰਦਾਜਾ ਲੈ ਸਕਦੇ ਹੋ ਕਿ ਉਸ ਉੱਪਰ ਕੀ ਬੀਤ ਰਹੀ ਹੋਵੇਗੀ | ਆਕਲੈਂਡ ਦੇ ਪੁਕੀਨੋ ਵਿਚ ਕਮਲ ਸ਼ਰਮਾਂ ਆਪਣੀ ਇੱਕ ਧੀ ਨਾਲ ਕੁਝ ਸਮਾਂ ਪਹਿਲਾ ਬਣਾਏ ਘਰ ਵਿਚ ਰਹਿ ਰਹੇ ਸਨ | ਲੰਘਿਆ ਐਤਵਾਰ ਦੋਵਾਂ ਪਿਓ ਧੀ ਉੱਪਰ ਕਹਿਰ ਬਣਕੇ ਝੁੱਲਿਆ ਜਦੋਂ ਸ਼ਾਰਟ ਸਰਕਟ ਹੋਣ ਕਰਕੇ ਉਹਨਾਂ ਦੇ ਵੇਖਦੇ ਵੇਖਦੇ ਘਰ ਸੁਆਹ ਹੋ ਗਿਆ | ਪ੍ਰਤੱਖ ਦਰਸ਼ਕਾਂ ਦੇ ਅਨੁਸਾਰ ਪੂਰਾ ਘਰ ਇੱਕ ਘੰਟੇ ਵਿਚ ਹੀ ਸੜਕੇ ਸੁਆਹ ਹੋ ਗਿਆ |
ਮਿਲੀ ਜਾਣਕਾਰੀ ਅਨੁਸਾਰ ਕਿਸੇ ਕਾਰਨ ਘਰ ਦਾ ਇੰਸੋਰੈਂਸ ਵੀ ਨਹੀਂ ਸੀ | ਜਿਸ ਕਰਕੇ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ , ਕਮਲ ਸ਼ਰਮਾਂ ਅਨੁਸਾਰ ਕੁਦਰਤੀ ਭਾਣਾ ਵਰਤਣ ਤੋਂ ਕੁਝ ਸਮਾਂ ਪਹਿਲਾ ਹੀ ਇੰਸੋਰੈਂਸ ਖਤਮ ਹੋ ਗਿਆ ਸੀ | ਜਿਸਨੂੰ ਮੁੜ ਨਵਿਆਉਣ ਵਿਚ ਹੋਈ ਘੌਲ ਉਹਨਾਂ ਲਈ ਐਡਾ ਵੱਡਾ ਸਬਕ ਬਣ ਜਾਵੇਗੀ | ਉਹਨਾਂ ਸੋਚਿਆ ਵੀ ਨਹੀਂ ਸੀ , ਕਮਲ ਸ਼ਰਮਾਂ ਦੇ ਨਾਲ ਜਿਥੇ ਹੋਈ ਘਟਨਾ ਤੋਂ ਬਾਅਦ ਪੁਕੀਨੋ ਵਾਸੀਆਂ ਨੇ ਯਤਨ ਸ਼ੁਰੂ ਕੀਤੇ ਹਨ , ਉੱਥੇ ਹੀ ਨਿਊਜ਼ੀਲੈਂਡ ਹੈਰਾਲਡ ਵਲੋਂ ਇੱਕ ਲਿੰਕ ਸਥਾਪਿਤ ਕੀਤਾ ਗਿਆ ਕਿ ਜਿਸ ਰਾਹੀਂ ਉਕਤ ਪਰਿਵਾਰ ਦੀ ਮੱਦਦ ਕੀਤੀ ਜਾਵੇ | ਇਥੇ ਜਿਕਰਯੋਗ ਹੈ ਕਿ ਪੰਜਾਬੀ ਮੂਲ ਦੇ ਅਦਾਕਾਰ ਅਤੇ ਸਮਾਜਿਕ ਕਾਰਕੁਨ ਮੁਖਤਿਆਰ ਸਿੰਘ ਅਨੁਸਾਰ ਕਮਲ ਸ਼ਰਮਾਂ ਖੁਦ ਸ਼ੋਰਟ ਫ਼ਿਲਮਾਂ ਦੀ ਜਿਥੇ ਅਦਾਕਾਰੀ ਕਰਦਾ ਹੈ | ਉੱਥੇ ਹੀ ਇੱਕ ਬੇਹਤਰੀਨ ਡਾਇਰੈਕਟਰ ਵੀ ਹੈ | ਇਸ ਮੌਕੇ ਉਸਦੀ ਮੱਦਦ ਲਈ ਸਾਡੇ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ |
ਮੱਦਦ ਲਈ ਐਨ ਜ਼ੈਡ ਹੈਰਾਲਡ ਦਾ ਲਿੰਕ ਇਥੇ ਨੱਥੀ ਕਰ ਰਹੇ ਹਾਂ |
https://givealittle.co.nz/cause/pokeno-house-fire?fbclid=IwAR1jK1a4qC8di2CcpLVZVJIdTyudJJX74Z-elaRMJQXaF5-iKaLAuQMdbc4