ਆਕਲੈਂਡ (ਹਰਪ੍ਰੀਤ ਸਿੰਘ) - ਸਤੰਬਰ 2020 ਦੀ ਤਿਮਾਹੀ ਨਿਊਜੀਲ਼ੈਂਡ ਵਿੱਚ ਬੇਰੁਜਗਾਰੀ ਦੇ ਰਿਕਾਰਡਤੋੜ ਆਂਕੜੇ ਲੈਕੇ ਆਈ ਸੀ, ਜਦੋਂ 1986 ਤੋਂ ਬਾਅਦ ਪਹਿਲੀ ਵਾਰ ਬੇਰੁਜਗਾਰੀ ਦਰ 5.3% 'ਤੇ ਪੁੱਜੀ ਸੀ। ਪਰ ਦਸੰਬਰ 2020 ਦੀ ਤਿਮਾਹੀ ਦੇ ਆਂਕੜਿਆਂ ਵਿੱਚ ਥੋੜਾ ਸੁਧਾਰ ਆਇਆ ਹੈ ਅਤੇ ਹੁਣ ਬੇਰੁਜਗਾਰੀ ਦਰ ਘੱਟ ਕੇ 4.6% ਰਹਿ ਗਈ ਹੈ। ਇਹ ਬੇਰੁਜਗਾਰੀ ਦਰ ਮਾਰਚ 2017 ਦੇ ਆਂਕੜਿਆਂ ਨਾਲ ਮੇਲ ਖਾਂਦੀ ਹੈ, ਜਦੋਂ ਬੇਰੁਜਗਾਰੀ ਦਰ 4.9% ਹੀ ਸੀ।
ਅਰਥਚਾਰੇ ਦੇ ਮਾਹਿਰਾਂ ਵਲੋਂ ਇਸ ਘਟੀ ਬੇਰੁਜਗਾਰੀ ਦੀ ਦਰ ਨੂੰ ਇੱਕ ਚੰਗਾ ਇਸ਼ਾਰਾ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅਰਥਚਾਰਾ ਦੁਬਾਰਾ ਤੋਂ ਲੀਹਾਂ 'ਤੇ ਪਏਗਾ। ਦੱਸਦੀਏ ਕਿ ਮਰਦਾਂ ਦੇ ਮੁਕਾਬਲੇ ਨਿਊਜੀਲੈਂਡ ਵਿੱਚ ਮਹਿਲਾਵਾਂ ਨੂੰ ਜਿਆਦਾ ਬੇਰੁਜਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਮਰਦ 4.5% ਬੇਰੁਜਗਾਰੀ ਦਰ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਮਹਿਲਾਵਾਂ 5.4% ਬੇਰੁਜਗਾਰੀ ਦਰ ਦਾ ਸਾਹਮਣਾ ਕਰ ਰਹੀਆਂ ਹਨ।