ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਦਾ ਟੀਕਾ ਲਗਵਾਉਣਾ ਬਾਰਡਰ ਕਰਮਚਾਰੀਆਂ ਅਤੇ ਐਮਰਜੈਂਸੀ ਸਿਹਤ ਕਰਮਚਾਰੀਆਂ ਲਈ ਲਾਜਮੀ ਕੀਤਾ ਜਾ ਸਕਦਾ ਹੈ ਤੇ ਟੀਕਾ ਨਾ ਲਗਵਾਉਣ 'ਤੇ ਕਰਮਚਾਰੀ ਨੂੰ ਨੌਕਰੀ ਤੋਂ ਕੱਢਿਆ ਵੀ ਜਾ ਸਕਦਾ ਹੈ ਤੇ ਟਾਪ ਇਮਪਲਾਇਮੈਂਟ ਵਕੀਲ ਸ਼ੇਰਲੇਟ ਪਾਰਕੀਲ ਦਾ ਕਹਿਣਾ ਹੈ ਕਿ ਅਜਿਹਾ ਕੀਤੇ ਜਾਣ 'ਤੇ ਕਰਮਚਾਰੀ ਕੰਪਨੀ ਖਿਲਾਫ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਕਰ ਸਕੇਗਾ, ਕਿਉਂਕਿ ਇਸ ਨੂੰ ਕਾਨੂੰਨੀ ਤੌਰ 'ਤੇ ਜਾਇਜ ਠਹਿਰਾਇਆ ਜਾਏਗਾ।
ਹਾਲਾਂਕਿ ਨਿਊਜੀਲੈਂਡ ਸਰਕਾਰ ਨੂੰ ਕੋਰੋਨਾ ਦਾ ਟੀਕਾ ਕਰਮਚਾਰੀਆਂ ਨੂੰ ਲਾਜਮੀ ਕੀਤੇ ਜਾਣ ਦਾ ਨਿਯਮ ਬਨਾਉਣ ਬਾਰੇ ਵੀ ਦਬਾਅ ਬਨਾਇਆ ਜਾ ਰਿਹਾ ਸੀ, ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਕੁਝ ਵੀ ਨਹੀਂ ਕਰੇਗੀ, ਪਰ ਇਨ੍ਹਾਂ ਜਰੂਰ ਹੈ ਕਿ ਫਰੰਟਲਾਈਨ ਕਰਮਚਾਰੀਆਂ ਨੂੰ ਕੋਰੋਨਾ ਤੋਂ ਸੁਰੱਖਿਆ ਲਈ ਨਿਯਮਾਂ ਦਾ ਲਾਜਮੀ ਤੌਰ 'ਤੇ ਧਿਆਨ ਰੱਖਿਆ ਜਾਏ।