ਆਕਲੈਂਡ (ਹਰਪ੍ਰੀਤ ਸਿੰਘ) - ਦਿੱਲੀ ਵਿੱਚ ਚੱਲ ਰਹੇ ਕਿਸਾਨ ਸਘੰਰਸ਼ ਲਈ ਜਿੱਥੇ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਲਗਾਤਾਰ ਸਹਿਮਤੀ ਪ੍ਰਗਟਾਈ ਜਾ ਰਹੀ ਹੈ,ਉੱਥੇ ਹੀ ਹੁਣ ਯੂ ਐਨ ਹਿਊਮਨ ਰਾਈਟਸ ਵਾਲਿਆਂ ਨੇ ਵੀ ਕਿਸਾਨ ਸੰਘਰਸ਼ ‘ਤੇ ਟਵੀਟ ਕੀਤਾ ਹੈ। ਭਾਂਵੇ ਇਸ ਟਵੀਟ ਵਿੱਚ ਸਰਕਾਰ ਦੇ ਨਾਲ ਕਿਸਾਨਾਂ ਨੂੰ ਵੀ ਸੰਜਮ ਨਾਲ ਕੰਮ ਲੈਣ ਲਈ ਕਿਹਾ ਗਿਆ ਹੈ, ਪਰ ਇਹ ਗੱਲ ਉਹ ਅਖਾਣ ਵਾਲੀ ਹੈ, ਜਿਸ ਵਿੱਚ ਕਿਹਾ ਜਾਂਦਾ ਹੈ ਆਖਾਂ ਧੀ ਨੂੰ ਸਮਝਾਵਾਂ ਨੂੰਹ ਨੂੰ ਭਾਵ ਕਿਸਾਨਾਂ ਦਾ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਉਹ ਸੰਜਮ ਨਾਲ ਕੰਮ ਲੈ ਰਹੇ ਹਨ, ਪਰ ਜੋ ਸੰਜਮ ਨਹੀਂ ਵਰਤ ਰਿਹਾ ਉਹ ਹੈ ਮੋਦੀ ਹੁਕਮਰਾਨ, ਜੋ ਕਦੇ ਤਾਂ ਪੁਲਿਸ ਤੋਂ ਅੱਤਿਆਚਾਰ ਕਰਵਾਉਂਦਾ ਹੈ, ਕਦੇ ਭਾੜੇ ਦੇ ਟੱਟੂਆਂ ਤੋਂ ਹਮਲੇ ਤੇ ਕਦੇ ਇੰਟਰਨੈਟ ਦੀਆਂ ਸੇਵਾਵਾਂ ਬੰਦ ਕਰਦਾ। ਭੇਡਾਂ ਨੂੰ ਦੱਸਦੀਏ ਕਿ ਇਹ ਸੰਘਰਸ਼ ਭਾਰਤ ਖਿਲਾਫ ਨਹੀਂ ਬਲਕਿ ਭਾਰਤ ਦੀ ਮਾੜੀ ਸੋਚ ਵਾਲੀ ਸਰਕਾਰ ਖਿਲਾਫ ਹੈ।