ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ `ਚ ਸਟੱਡੀ ਵੀਜ਼ੇ ਵਾਲੇ ਕਈ ਇੰਟਰਨੈਸ਼ਨਲ ਸਟੂਡੈਂਟਸ ਦੇਸ਼ ਛੱਡਣ ਲਈ ਤਿਆਰ ਹਨ ਕਿਉਂਕਿ ਕਈ ਦੇ ਵੀਜ਼ੇ ਮਾਰਚ ਤੱਕ ਮੁੱਕ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਨਿਊਜ਼ੀਲੈਂਡ `ਚ 40 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਮਾਰਚ ਤੱਕ ਮੱੁਕ ਜਾਣਗੇ। ਜਿਨ੍ਹਾਂ ਚੋਂ ਕਈਆਂ ਨੇ ਵਾਪਸ ਜਾਣ ਦੀ ਤਿਆਰੀ ਕਰ ਲਈ ਹੈ। ਇਸਦਾ ਮਤਲਬ ਇਹ ਲਿਆ ਜਾ ਰਿਹਾ ਹੈ ਕਿ ਅਪ੍ਰੈਲ `ਚ ਜਦੋਂ ਸਕੂਲਾਂ ਅਤੇ ਹੋਰ ਟਰਸ਼ਰੀ ਐਜੂਕੇਸ਼ਨਜ ਆਪਣਾ ਸ਼ੈਸ਼ਨ ਸ਼ੁਰੂ ਕਰਨਗੀਆਂ ਤਾਂ ਉਸ ਵੇਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਸਿਰਫ 25 ਤੋਂ 30 ਹਜ਼ਾਰ ਦੇ ਦਰਮਿਆਨ ਹੀ ਹੋਵੇਗੀ। ਹਾਲਾਂਕਿ ਇਹ ਗਿਣਤੀ ਪਹਿਲਾਂ ਇੱਕ ਲੱਖ ਦੇ ਕਰੀਬ ਹੁੰਦੀ ਸੀ।
ਇਸ ਸਬੰਧ `ਚ ਯੂਨੀਵਰਸਿਟੀਜ ਨਿਊਜ਼ੀਲੈਂਡ ਦੇ ਡਾਇਰੈਕਟਰ ਕਰਿਸ ਵੇਲਨ ਚਿੰਤਾ ਪ੍ਰਗਟ ਕਰ ਚੁੱਕੇ ਹਨ ਕਿ ਅਜਿਹੇ ਹਾਲਾਤ `ਚ ਸਿੱਖਿਆ ਸੰਸਥਾਵਾਂ ਨੂੰ ਵੱਡਾ ਵਿੱਤੀ ਘਾਟਾ ਝੱਲਣਾ ਪਵੇਗਾ।
ਸਕੂਲਜ ਇੰਟਰਨੈਸ਼ਨਲ ਐਜੂਕੇਸ਼ਨ ਬਿਜ਼ਨਸ ਐਸੋਸੀਏਸ਼ਨ ਦੇ ਚੇਅਰਪਰਸਨ ਪੈਟਕਿ ਵਾਲਸ਼ ਵੀ ਕਹਿ ਚੁੱਕੇ ਹਨ ਕਿ ਜੇਕਰ ਸਰਕਾਰ ਨੇ ਸਕੂਲਾਂ ਨੂੰ ਵਾਧੂ ਫੰਡ ਨਾ ਦਿੱਤੇ ਤਾਂ ਸਟਾਫ ਛਾਂਟੀ ਕਰਨੀ ਪੈ ਸਕਦੀ ਹੈ।