ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) - ਪੰਜਾਬੀਆਂ ਦਾ ਗੜ੍ਹ ਸਮਝੇ ਜਾਣ ਵਾਲੇ ਆਕਲੈਂਡ ਦੇ ਸਬਅਰਬ ਪਾਪਟੋਏਟੋਏ `ਚ ਅੱਜ ਕਮਿਊਨਿਟੀ ਟਰਾਂਸਫਰ ਵਾਲੇ ਤਿੰਨ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਤਿੰਨ ਮਰੀਜ਼ ਪਿਛਲੇ ਸਮੇਂ ਇੰਡੀਆ ਤੋਂ ਆਏ ਹਨ। ਮਨਿਸਟਰੀ ਆਫ਼ ਹੈੱਲਥ ਤੋਂ ਇਲਾਵਾ ਭਾਈਚਾਰੇ ਦੇ ਆਗੂਆਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਕੋਵਿਡ-19 ਐਪ ਵਰਤਣ ਦੀ ਸਲਾਹ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਸਾਹਮਣੇ ਆਏ ਤਿੰਨ ਕੇਸ ਸਾਊਥ ਆਕਲੈਂਡ ਦੇ ਪਾਪਾਟੋਏਟੋਏ ਨਾਲ ਸਬੰਧਤ ਇਹ ਤਿੰਨ ਮਰੀਜ਼ ਇੰਡੀਆ ਤੋਂ ਆਏ ਹਨ। ਇਸ ਸਬੰਧਤ `ਚ ਜਿੱਥੇ ਹੈੱਲਥ ਮਨਿਸਟਰੀ ਵੱਲੋਂ ਲੋਕਾਂ ਨੂੰ ਕੋਵਿਡ-19 ਐਪ ਵਰਤਣ ਦੀ ਸਲਾਹ ਦਿੱਤੀ ਹੈ,ਉੱਥੇ ਪਂੰਜਾਬੀ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਵੀ ਲੋਕਾਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਸਬੰਧਤ `ਚ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ `ਚ ਸੰਗਤ ਨੂੰ ਵਿਸ਼ੇਸ਼ ਸੂਚਨਾ ਦੇਣ ਦੇ ਨਾਲ ਅਪੀਲ ਵੀ ਕੀਤੀ ਗਈ ਹੈ ਕਿ ਉਹ ਜਦੋਂ ਵੀ ਕਿਸੇ ਗੁਰੂਘਰ,ਗਰੌਸਰੀ ਸਟੋਰ ਜਾਂ ਕਿਸੇ ਜਗ੍ਹਾ `ਤੇ ਜਾਣ ਕੋਵਿਡ-19 ਐਪ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਭਵਿੱਖ `ਚ ਬਚਾਅ ਰਹੇ। ਆਗੂਆਂ ਦਾ ਕਹਿਣਾ ਹੈ ਇਸ ਵਰਤਾਰੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ ਕਿਉਂਕਿ ਬਚਾਉ ਵਿਚ ਹੀ ਬਚਾਉ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਕੋਵਿਡ ਕਾਰਨ ਇੱਕ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਉਹ ਮਰੀਜ਼ ਪਿਛਲੇ ਦਿਨੀਂ ਜਾਂਬੀਆ ਤੋਂ ਆਇਆ ਸੀ ਅਤੇ ਨੌਰਥਸ਼ੋਰ `ਚ ਮੌਤ ਹੋ ਗਈ ਸੀ।
ਜਿ਼ਕਰਯੋਗ ਹੈ ਕਿ ਆਕਲੈਂਡ `ਚ ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਕੇਸਾਂ ਦੀ ਗਿਣਤੀ 1792 ਪੁੱਜ ਗਈ ਹੈ।