ਆਕਲੈਂਡ (ਹਰਪ੍ਰੀਤ ਸਿੰਘ) -ਕੋਰੋਨਾ ਵਾਇਰਸ 19 ਟਰੈਸਿੰਗ ਐਪ ਨੂੰ ਸਰਕਾਰ ਲਾਜਮੀ ਕਰਨ 'ਤੇ ਵਿਚਾਰ ਕਰ ਰਹੀ ਹੈ ਅਤੇ ਅਜਿਹਾ ਇਸ ਲਈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਸਕੈਨਿੰਗ ਸੰਭਵ ਹੋ ਸਕੇ।
ਹੁਣ ਤੱਕ 2 ਮਿਲੀਅਨ ਲੋਕ ਇਸ ਐਪ ਦੀ ਵਰਤੋਂ ਕਰ ਚੁੱਕੇ ਹਨ, ਪਰ ਜਨਵਰੀ ਤੋਂ ਬਾਅਦ ਇਸ ਨੂੰ ਵਰਤਣ ਵਾਲਿਆਂ ਦੀ ਗਿਣਤੀ ਵਿੱਚ ਰੋਜਾਨਾ 465,000 ਦੀ ਕਮੀ ਦਰਜ ਕੀਤੀ ਗਈ ਹੈ।
ਕੋਵਿਡ-19 ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਮਹਾਂਮਾਰੀ ਦੀ ਆਊਟਬ੍ਰੇਕ ਮੌਕੇ ਇਸ ਦੀ ਮੱਹਤਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਹਿਪਕਿਨਸ ਅਨੁਸਾਰ ਅਜੇ ਤੱਕ ਸਰਕਾਰ ਇਸ ਨੂੰ ਲਾਜਮੀ ਇਸ ਲਈ ਨਹੀਂ ਕਰ ਸਕੀ ਕਿਉਂਕਿ ਇਸ ਦੀ ਸੰਭਾਵਤ ਕੰਪਾਇਲੈਂਸ ਕੋਸਟ ਛੋਟੇ ਕਾਰੋਬਾਰੀਆਂ ਲਈ ਵਾਧੂ ਦਾ ਬੋਝ ਸਾਬਿਤ ਹੋ ਸਕਦੀ ਸੀ। ਪਰ ਸਰਕਾਰ ਹਰ ਹੀਲਾ ਕਰ ਰਹੀ ਹੈ ਤਾਂ ਜੋ ਇਸ ਦਾ ਕਾਰੋਬਾਰੀਆਂ 'ਤੇ ਕੋਈ ਬੋਝ ਨਾ ਪਏ ਅਤੇ ਵੱਧ ਤੋਂ ਵੱਧ ਨਿਊਜੀਲੈਂਡ ਵਾਸੀ ਇਸ ਨੂੰ ਵਰਤ ਸਕਣ।