ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਸਰਕਾਰ ਵਲੋਂ ਅਜੇ ਤੱਕ ਕੋਰੋਨਾ ਪੁਸ਼ਟੀ ਲਈ ਪੂਰੇ ਨਿਊਜੀਲੈਂਡ ਵਿੱਚ 140 ਟੈਸਟ ਹੀ ਕੀਤੇ ਗਏ ਹਨ, ਜਦੋਂ ਕਿ ਇਸ ਟੈਸਟ ਨੂੰ ਅਮਰੀਕਨ ਮੈਡੀਕਲ ਜਨਰਲ ਵਲੋਂ ਪੂਰੀ ਮਾਨਤਾ ਹਾਸਿਲ ਹੈ ਤੇ ਦੁਨੀਆਂ ਭਰ ਵਿੱਚ ਇਹ ਟੈਸਟ ਕੀਤੇ ਜਾ ਰਹੇ ਹਨ। ਹਿੱਲ ਲੇਬ ਦੇ ਹੈਮਿਲਟਨ ਸਥਿਤ ਹੈਡ ਕੁਆਰਟਰ ਦੇ ਹੈਡ ਮਾਈਕਰੋਬਾਇਲੋਜੀਸਟ ਮੈਨੇਜਰ ਈਲੀਦ ਮੋਵੇਦ ਦਾ ਕਹਿਣਾ ਹੈ ਕਿ ਲੇਬ ਵਲੋਂ 6 ਮਹੀਨੇ ਪਹਿਲਾਂ ਹੀ ਇਸ ਟੈਸਟ ਨੂੰ ਕਰਨ ਲਈ ਉਪਚਾਰੀਕਤਾਵਾਂ ਪੂਰੀਆਂ ਕਰ ਲਈਆਂ ਗਈਆਂ ਸਨ ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਮਾਨਤਾ ਵੀ ਹਾਸਿਲ ਕਰ ਲਈ ਸੀ। ਇਨ੍ਹਾਂ ਹੀ ਨਹੀਂ ਸਵੇਬ ਟੈਸਟ ਦੇ ਮੁਕਾਬਲੇ ਹੀ ਇਹ ਟੈਸਟ ਭਰੋਸੇਯੋਗ ਹੈ ਅਤੇ ਉਸਦੇ ਮੁਕਾਬਲੇ ਇਸਦਾ ਨਤੀਜਾ ਵੀ ਛੇਤੀ ਆਉਂਦਾ ਹੈ।
ਪਰ ਜੇ ਗੱਲ ਕਰੀਏ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਦੀ ਤਾਂ ਉਹ ਅਜੇ ਵੀ ਇਸ ਟੈਸਟ ਪ੍ਰਣਾਲੀ 'ਤੇ ਭਰੋਸਾ ਦਿਖਾਉਂਦੇ ਨਹੀਂ ਦਿਖ ਰਹੇ, ਜਦਕਿ ਸ਼ਾਇਦ ਅਜਿਹਾ ਕੀਤੇ ਜਾਣਾ ਕਿਤੇ ਨਾ ਕਿਤੇ ਗਲਤ ਹੀ ਹੈ।