ਆਕਲੈਂਡ (ਹਰਪ੍ਰੀਤ ਸਿੰਘ) -ਅੱਜ ਆਕਲੈਂਡ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਦੀ ਪੁਸ਼ਟੀ ਦੇ ਬਾਵਜੂਦ ਅਲਰਟ ਲੇਵਲ ਨੂੰ ਘਟਾਉਣ ਦਾ ਫੈਸਲਾ ਨਿਊਜੀਲੈਂਡ ਸਰਕਾਰ ਵਲੋਂ ਕੀਤਾ ਗਿਆ ਹੈ ਤੇ ਜਿਆਦਾਤਾਰ ਆਕਲੈਂਡ ਵਾਸੀ ਇਹ ਜਾਨਣਾ ਚਾਹੁੰਦੇ ਹੋਣਗੇ ਕਿ ਅਲਰਟ ਲੇਵਲ 2 ਦਾ ਉਨ੍ਹਾਂ ਲਈ ਕੀ ਭਾਵ ਹੈ ਅਤੇ ਉਹ ਕੀ ਕੀ ਕਰ ਸਕਦੇ ਹਨ ਇਸ ਲੇਵਲ ਦੌਰਾਨ।
ਕਾਰੋਬਾਰ ਤੇ ਸਕੂਲ ਖੋਲੇ ਜਾ ਸਕਦੇ ਹਨ। ਆਕਲੈਂਡ ਵਾਸੀ ਉਨ੍ਹਾਂ ਇਲਾਕਿਆਂ ਵਿੱਚ ਜਾ ਸਕਣਗੇ ਜੋ ਲੇਵਲ 2 ਜਾਂ ਉਸ ਤੋਂ ਘੱਟ ਵਾਲੇ ਲੇਵਲ ਵਿੱਚ ਹਨ।
ਸਮਾਰੋਹਾਂ 'ਤੇ 100 ਜਣਿਆਂ ਦਾ ਇੱਕਠ ਕੀਤਾ ਜਾ ਸਕੇਗਾ, ਇਨ੍ਹਾਂ ਵਿੱਚ ਵਿਆਹ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ਾਮਿਲ ਹਨ। ਹੋਟਲਾਂ ਤੇ ਬਾਰ ਆਦਿ ਵਿੱਚ ਵੀ 100 ਜਣਿਆਂ ਦਾ ਇੱਕਠ ਕੀਤਾ ਜਾ ਸਕੇਗਾ। ਬੱਸ ਗ੍ਰਾਹਕਾਂ ਨੂੰ ਗਰੁੱਪਾਂ ਵਿੱਚ ਬਿਠਾਉਣਾ ਤੇ ਇੱਕੋ ਸਰਵਿਸ ਪਰਸਨ ਵਲੋਂ ਸਰਵ ਕਰਨਾ ਲਾਜਮੀ ਹੋਏਗਾ।
ਸੁਪਰ ਮਾਰਕੀਟ ਤੇ ਸਟੋਰਾਂ ਵਿੱਚ 2 ਮੀਟਰ ਦਾ ਫਾਸਲਾ ਜਰੂਰੀ ਹੋਏਗਾ। ਪਬਲਿਕ ਟ੍ਰਾਂਸਪੋਰਟ ਅਤੇ ਜਿੱਥੇ ਫਿਜੀਕਲ ਡਿਸਟੈਂਸਿੰਗ ਸੰਭਵ ਨਹੀਂ ਉੱਥੇ ਮਾਸਕ ਪਾਉਣਾ ਲਾਜਮੀ ਹੋਏਗਾ।