ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਬੀਤੇ ਕਈ ਦਿਨਾਂ ਤੋਂ ਚੱਲ ਰਿਹਾ ਸਖਤ ਲੌਕਡਾਊਨ ਅੱਜ ਰਾਤ ਖਤਮ ਕਰ ਦਿੱਤਾ ਜਾਏਗਾ। ਹਾਲਾਂਕਿ ਮਾਸਲ ਪਾਉਣ ਦਾ ਨਿਯਮ ਤੇ ਜਨਤਕ ਇੱਕਠ 'ਤੇ ਰੋਕ ਬਰਕਰਾਰ ਰਹੇਗੀ।
ਸਕੂਲ ਦੁਬਾਰਾ ਖੁੱਲਣਗੇ। ਕੰਮਕਾਜੀ ਥਾਵਾਂ 50% ਕਰਮਚਾਰੀਆਂ ਦੀ ਸਮਰਥਾ ਨਾਲ ਖੁੱਲਣਗੀਆਂ ਤੇ ਲੋਕਲ ਰਿਹਾਇਸ਼ੀ ਘਰੋਂ ਆਜਾਦੀ ਨਾਲ ਬਾਹਰ ਘੁੰਮਣ ਜਾ ਸਕਣਗੇ।
ਫਿਜੀਕਲ ਡਿਸਟੈਂਸ ਘੱਟੋ ਗੱਟ 1.5 ਮੀਟਰ ਰੱਖਣਾ ਲਾਜਮੀ ਹੋਏਗਾ। ਜਨਤਕ ਇੱਕਠ ਲਈ 20 ਲੋਕਾਂ ਦੀ ਗਿਣਤੀ ਨਿਰਧਾਰਿਤ ਕੀਤੀ ਗਈ ਹੈ। ਰੈਸਟੋਰੈਂਟਾਂ ਵਿੱਚ ਫੀਜੀਕਲ ਡਿਸਟੈਸਿੰਗ ਦਾ ਨਿਯਮ ਧਿਆਨ ਵਿੱਚ ਰੱਖਦਿਆਂ ਕੁਝ ਗਰੁੱਪਾਂ ਵਿੱਚ ਹੀ ਲੋਕਾਂ ਨੂੰ ਸਰਵ ਕੀਤਾ ਜਾਏਗਾ। ਹਸਪਤਾਲਾਂ ਆਦਿ ਵਿੱਚ ਘਰ ਦਾ ਸਿਰਫ ਇੱਕ ਮੈਂਬਰ ਹੀ ਪਤਾ ਕਰਨ ਜਾ ਸਕੇਗਾ।
ਡੇਨੀਅਲ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਬੀਤੇ ਦਿਨੀਂ 40,000 ਲੋਕਾਂ ਦੇ ਕੋਰੋਨਾ ਟੈਸਟ ਹੋਏ ਸਨ ਤੇ ਇੱਕ ਨੂੰ ਵੀ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ।