ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਖਬਰਾਂ ਨੂੰ ਆਪਣੇ ਪਲੇਟਫਾਰਮ 'ਤੇ ਲਾਈ ਰੋਕ ਤੋਂ ਬਾਅਦ ਨਿਊਜੀਲੈਂਡ ਬ੍ਰੋਡਕਾਸਟਿੰਗ ਮਨਿਸਟਰ ਕ੍ਰਿਸ ਫਫੋਈ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਵੀ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ ਅਤੇ ਦੋਨਾਂ ਦਾ ਹੀ ਕਹਿਣਾ ਹੈ ਕਿ ਜੋ ਫੇਸਬੁੱਕ ਨੇ ਆਸਟ੍ਰੇਲੀਆ ਨਾਲ ਕੀਤਾ ਹੈ, ਉਸ ਤੋਂ ਨਿਊਜੀਲੈਂਡ ਵਿੱਚ ਜੇ ਅਜਿਹਾ ਹੋਇਆ ਤਾਂ ਇਸ ਤੋਂ ਕੋਈ ਪ੍ਰਭਾਵਿਤ ਨਹੀਂ ਹੋਏਗਾ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਇਸ ਸਬੰਧੀ ਕਹਿਣਾ ਹੈ ਕਿ ਭਾਂਵੇ ਇਹ ਚੁੱਕਿਆ ਗਿਆ ਕਦਮ ਬਹੁਤ ਵਧੀਆ ਨਹੀਂ ਕਿਹਾ ਜਾ ਸਕਦਾ ਪਰ ਫੇਸਬੁੱਕ ਵਲੋਂ ਮੀਡੀਆ ਕੰਪਨੀਆਂ ਨਾਲ ਕੀਤੀ ਜਾ ਰਹੀ ਭੁਗਤਾਨ ਸਬੰਧੀ ਡੀਲ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਹੈ ਕਿ ਆਸਟ੍ਰੇਲੀਆ ਸਰਕਾਰ ਨੇ ਇਸ ਮੁੱਦੇ ਨੂੰ ਆਪਣੇ ਢੰਗ ਨਾਲ ਨਜਿੱਠਿਆ ਹੈ ਤੇ ਨਿਊਜੀਲੈਂਡ ਵਿੱਚ ਵੀ ਇਹ ਇੱਕ ਮੁੱਦਾ ਹੈ, ਪਰ ਇਸ ਨੂੰ ਬੜੇ ਸੰਵੇਦਨਸ਼ੀਲ ਢੰਗ ਨਾਲ ਨਜਿਠਿਆ ਜਾਏਗਾ।
ਦੱਸਦੀਏ ਕਿ ਜੈਸਿੰਡਾ ਆਰਡਨ ਅਕਸਰ ਹੀ ਇਸ ਪਲੇਟਫਾਰਮ ਨੂੰ ਆਪਣੇ ਸੰਦੇਸ਼ਵਾਹਕ ਵਜੋਂ ਵਰਤਦੇ ਰਹਿੰਦੇ ਹਨ।
ਨਿਊਜੀਲੈਂਡ ਸਰਕਾਰ ਵਲੋਂ ਇਸ ਮੁੱਦੇ ਨੂੰ ਆਪਣੇ ਢੰਗ ਨਾਲ ਨਜਿੱਠੇ ਜਾਣ ਦੀ ਗੱਲ ਕੀਤੀ ਗਈ ਹੈ ਤੇ ਬੀਤੇ ਹਫਤੇ ਮੀਡੀਆ ਕੰਪਨੀਆਂ ਲਈ ਜਾਰੀ $55 ਮਿਲੀਅਨ ਦਾ ਰੈਸਕਿਊ ਫੰਡ ਕਿਤੇ ਨਾ ਕਿਤੇ ਇਸੇ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ।