ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਜਾਰੀ ਹੋਏ ਹਾਊਸਿੰਗ ਮਾਰਕੀਟ ਦੇ ਆਂਕੜੇ ਦੱਸਦੇ ਹਨ ਕਿ ਬੀਤੀ ਦਸੰਬਰ ਤੋਂ ਲੈਕੇ ਹੁਣ ਤੱਕ ਲਗਾਤਾਰ ਨਿਊਜੀਲੈਂਡ ਭਰ ਵਿੱਚ ਘਰਾਂ ਦੇ ਮੁੱਲਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਰ ਇਸਦੇ ਬਾਵਜੂਦ ਘਰਾਂ ਦੇ ਔਸਮ ਮੁੱਲ ਬੀਤੇ ਕਈ ਸਾਲਾਂ ਦੇ ਰਿਕਾਰਡ ਪੱਧਰ ਮੁੱਲ 'ਤੇ ਹਨ।
ਆਰ ਈ ਆਈ ਐਨ ਜੈਡ ਦੀ ਜਨਵਰੀ ਦੀ ਰਿਪੋਰਟ ਅਨੁਸਾਰ ਘਰਾਂ ਦਾ ਔਸਤ ਮੁੱਲ ਜਨਵਰੀ ਵਿੱਚ $754,000 ਤੋਂ ਘੱਟ ਕੇ $730,000 ਰਹਿ ਗਿਆ ਹੈ।
ਸੰਸਥਾ ਦੇ ਮੁਖ ਪ੍ਰਬੰਧਕ ਬਿਂਡੀ ਨੋਰਵੇਲ ਦਾ ਕਹਿਣਾ ਹੈ ਕਿ ਇਹ ਘਾਟਾ ਇਨ੍ਹਾਂ ਗਰਮੀਆਂ ਵਿੱਚ ਸੁਭਾਵਿਕ ਸੀ, ਕਿਉਂਕਿ ਜਿਆਦਾਤਰ ਨਿਊਜੀਲੈਂਡ ਵਾਸੀ ਗਰਮੀਆਂ ਵਿੱਚ ਘਰ ਖ੍ਰੀਦਣ ਦੀ ਥਾਂ ਘੁੰਮਣਾ ਫਿਰਣਾ ਜਿਆਦਾ ਪਸੰਦ ਕਰਦੇ ਹਨ।
ਹਾਉਸਿੰਗ ਮਾਰਕੀਟ ਆਰਜੀ ਗਿਰਾਵਟ ਦੇ ਬਾਵਜੂਦ ਅਜੇ ਵੀ ਵਿਅਸਤ ਚੱਲ ਰਹੀ ਹੈ ਅਤੇ ਇਹ ਇਸ਼ਾਰਾ ਹੈ ਕਿ ਆਉਂਦੇ ਦਿਨਾਂ ਵਿੱਚ ਘਰਾਂ ਦੇ ਮੁੱਲਾਂ ਵਿੱਚ ਫਿਰ ਤੋਂ ਵਾਧਾ ਦੇਖਣ ਨੂੰ ਮਿਲੇਗਾ।