ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਾਸੀਆਂ ਲਈ ਖੁਸ਼ੀ ਦੀ ਖਬਰ ਹੈ, ਕਿਉਂਕਿ ਆਕਲੈਂਡ ਵਿੱਚ ਕੋਰੋਨਾ ਦੇ ਕਮਿਊਨਿਟੀ ਕੇਸ ਸਾਹਮਣੇ ਆਉਣ ਤੋਂ ਬਾਅਦ ਟਰੈਵਲ ਬਬਲ ਤਹਿਤ ਨਿਊਜੀਲ਼ੈਂਡ ਵਾਸੀਆਂ ਲਈ ਆਸਟ੍ਰੇਲੀਆ ਵਾਸਤੇ ਬੰਦ ਕੀਤੀ ਗਈ ਕੁਆਰਂਟੀਨ ਮੁਕਤ ਯਾਤਰਾ ਦੁਬਾਰਾ ਤੋਂ ਬਹਾਲ ਹੋ ਗਈ ਹੈ। ਅੱਜ ਐਤਵਾਰ ਤੜਕੇ ਤੋਂ ਇਹ ਸੇਵਾ ਮੁੜ ਸ਼ੁਰੂ ਹੋਈ ਹੈ।
ਸਮਾਰਟ ਟਰੈਵਲ ਵੈਬਸਾਈਟ 'ਤੇ ਆਸਟ੍ਰੇਲੀਆਈ ਸਰਕਾਰ ਵਲੌਂ ਜਾਰੀ ਜਾਣਕਾਰੀ ਵਿੱਚ ਦੱਸਿਆ ਗਿਆ ਸੀ ਕਿ 21 ਫਰਵਰੀ ਤੱਕ ਆਸਟ੍ਰੇਲੀਆ ਸਰਕਾਰ ਵਲੋਂ ਨਿਊਜੀਲ਼ੈਂਡ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾ ਨੂੰ ਰੈਡ ਜੋਨ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਉਡਾਣਾ 'ਤੇ ਸਫਰ ਤੋਂ ਪਹਿਲਾਂ ਆਕਲੈਂਡ ਤੋਂ ਜਾਣ ਵਾਲੇ ਕਿਸੇ ਵੀ ਯਾਤਰੀ ਲਈ 72 ਘੰਟਿਆਂ ਦੌਰਾਨ ਕਰਵਾਇਆ ਗਿਆ ਨੈਗਟਿਵ ਕੋਰੋਨਾ ਟੈਸਟ ਦਿਖਾਉਣਾ ਲਾਜਮੀ ਹੋਏਗਾ।