ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਆਯੋਜਨ ਕਰਵਾਏ ਜਾਣ ਦੀ ਖਬਰ ਹੈ, ਇਸ ਮੌਕੇ ਲਗਭਗ 2000 ਸਿੱਖ ਸੰਗਤਾਂ ਵਲੋਂ ਹਿੱਸਾ ਲਿਆ ਗਿਆ। ਸਾਰੇ ਸਮਾਗਮਾਂ ਦਾ ਆਯੋਜਨ ਈਟੀਪੀਬੀ ਤੇ ਪੀਐਸਜੀਪੀਸੀ ਵਲੋਂ ਕਰਵਾਇਆ ਗਿਆ। ਮੌਕੇ 'ਤੇ ਮੌਜੂਦ ਬੁਲਾਰਿਆਂ ਵਲੋਂ ਪਾਕਿਸਤਾਨ ਸਰਕਾਰ ਦਾ ਇਸ ਸਮਾਗਮ ਨੂੰ ਕਰਵਾਉਣ ਲਈ ਕੀਤੇ ਗਏ ਵਿਸ਼ੇਸ਼ ਹੀਲਿਆਂ ਲਈ ਧੰਨਵਾਦ ਕੀਤਾ। ਹਾਲਾਂਕਿ ਭਾਰਤ ਤੋਂ ਆਉਣ ਵਾਲੀ ਸਿੱਖ ਸੰਗਤਾਂ ਲਈ ਵੀ ਵੀਜੇ ਜਾਰੀ ਹੋਏ ਸਨ, ਪਰ ਭਾਰਤ ਸਰਕਾਰ ਦੇ ਬੇਤੁਕੇ ਫੈਸਲੇ ਨੇ ਸੰਗਤਾਂ ਦੇ ਹਿਰਦੇ ਵਲੁੰਦਰ ਕੇ ਰੱਖ ਦਿੱਤੇ ਤੇ ਇਸਦੀ ਕੜੇ ਸ਼ਬਦਾਂ ਵਿੱਚ ਇਸ ਮੌਕੇ ਨਿਖੇਧੀ ਵੀ ਕੀਤੀ ਗਈ।
ਇਸ ਮੌਕੇ ਪੀਐਸਜੀਪੀਸੀ ਪ੍ਰਧਾਨ ਸਤਵੰਤ ਸਿੰਘ, ਅਮੀਰ ਸਿੰਘ ਜਨਰਲ ਸਕੱਤਰ, ਡਾਕਟਰ ਮੀਮਪਾਲ ਸਿੰਘ ਐਮ ਪੀ ਏ, ਗੋਪਾਲ ਸਿੰਘ ਚਾਵਲਾ, ਗਿਆਨੀ ਹਰਪ੍ਰੀਤ ਸਿੰਘ (ਵਾਇਆ ਜੂਮ), ਡਾਕਟਰ ਤਰਨਜੀ ਸਿੰਘ ਯੂਅੇਸਏ ਵਾਲੇ, ਤਾਰੀਕ ਵਜੀਰ ਅਡੀਸ਼ਨਲ ਸਕੱਤਰ ਈਟੀਪੀਬੀ, ਇਮਰਾਨ ਗੋਂਡਲ ਡਿਪਟੀ ਸਕੱਤਰ ਵਲੋਂ ਖਾਸ ਤੌਰ 'ਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ।