Wednesday, 03 March 2021
21 February 2021 New Zealand

ਕਿਸਾਨਾਂ ਦੇ ਹੱਕ ‘ਚ ਪਾਲਮਰਸਟਨ ਨੌਰਥ ‘ਚ ਕਾਰ ਰੈਲੀ

ਕਿਸਾਨਾਂ ਦੇ ਹੱਕ ‘ਚ ਪਾਲਮਰਸਟਨ ਨੌਰਥ ‘ਚ ਕਾਰ ਰੈਲੀ - NZ Punjabi News

ਪਾਲਮਰਸਟਨ ਨੌਰਥ :- ( ਐਨਜੈੱਡ ਪੰਜਾਬੀ ਨਿਊਜ ਬਿਊਰੋ) - ਇੰਡੀਆ ਵਿੱਚ ਚਲ ਰਹੇ ਕਿਸਾਨਾ ਅੰਦੋਲਨ ਦੇ ਹੱਕ ਵਿੱਚ ਐਤਵਾਰ ਨੂੰ ਇਕ ਭਰਵੀ ਕਾਰ ਰੈਲੀ ਪਾਮਰਸਟਨ ਨੌਰਥ ਸ਼ਹਿਰ ( ਨਿੋਊਜੀਲ਼ੈਡ) ਵਿੱਚ ਕੱਢੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਇੰਡੀਅਨ ਅਤੇ ਇੱਥੋਂ ਦੇ ਪਤਵੰਤੇ ਸ਼ਾਮਲ ਹੋਏ ਅਤੇ ਤਕਰੀਬਨ 100 ਦੇ ਕਰੀਬ ਕਾਰਾਂ ਸ਼ਾਮਲ ਹੋਈਆ ਜਿਨਾ ਉੱਪਰ ਕਿਸਾਨੀ ਝੰਡੇ ਲੱਗੇ ਹੋਏ ਸਨ । ਇਸ ਤੋਂ ਬਾਦ ਸ਼ਹਿਰ ਦੇ ਸਕਿਉਰ ਵਿੱਚ ਇਕ ਵੱਡਾ ਇਕੱਠ ਹੋਇਆਂ । ਇਸ ਵਿੱਚ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਹੋਏ ਸ੍ਰ ਮਨਜੀਤ ਸਿੰਘ ਚਾਵਲਾ , ਕਰਨਬੀਰ ਸਿੰਘ, ਗੁਰਸੇਵਕ ਸਿੰਘ, ਸਿੱਟੀ ਮੇਅਰ ਗਰਾਂਟ ਸਮਿਥ , ਵਿਲੀਅਮ ਵੂਡ , ਮਨਮੀਤ ਸਿੰਘ ਸੋਢੀ , ਨੇ ਕਿਹਾ ਕਿ ਸਾਡੇ ਕਿਸਾਨ ਤੇ ਮਜ਼ਦੂਰ ਵੀਰ ਤਕਰੀਬਨ ਤਿੰਨ ਮਹੀਨੇ ਤੋਂ ਦਿੱਲੀ ਦੇ ਬੋਰਡਰ ਤੇ ਆਪਣੀਆ ਜਾਇਜ਼ ਮੰਗਾ ਜਿਨਾ ਵਿੱਚ ਤਿੰਨ ਖੇਤੀ ਬਿੱਲ ਵਾਪਸ ਕਰਾਉਣਾ ਹਨ ਨੂੰ ਲੈਕੇ ਧਰਨੇ ਤੇ ਸ਼ਾਂਤੀ ਪੂਰਵਕ ਬੈਠੇ ਹਨ। ਕਿਉਂਕਿ ਕਿਸਾਨਾਂ ਦੀ ਮੰਗ ਹੈ ਕਿ ਬਿਲ ਜੋ ਸੈਂਟਰ ਸਰਕਾਰ ਨੇ ਪਾਸ ਕੀਤੇ ਹਨ ਉਹ ਕਿਸਾਨਾ ਦੇ ਫਾਇਦੇ ਵਿੱਚ ਨਹੀਂ ਹਨ । ਇਸ ਲਈ ਇਹ ਬਿੱਲ ਸਰਕਾਰ ਵੱਲੋਂ ਵਾਪਸ ਲਏ ਜਾਣੇ ਚਾਹੀਦੇ ਹਨ। ਇਸ ਸਮੇ ਤੱਕ ਸਰਕਾਰ ਨਾਲ ਗਿਆਰਾਂ ਮੀਟਿੰਗ ਹੋ ਚੁਕੀਆਂ ਹਨ ਜਿਸ ਵਿੱਚ ਇੰਨਾਂ ਉੱਪਰ ਵਿਚਰ ਕੀਤਾ ਗਿਆ ਪਰ ਕਿਸੇ ਨਤੀਜੇ ਤੇ ਨਹੀਂ ਪੁੱਜ ਸਕੀਆਂ। ਕਿਸਾਨਾਂ ਦੀਆ ਜਾਇਜ਼ ਮੰਗਾ ਨੂੰ ਮੰਨਣਾ ਚਾਹੀਦਾ ਹੈ। ਇੰਡੀਆ ਦੀ ਸਰਕਾਰ ਤੋਂ ਜਲਦੀ ਇਸ ਪਾਸੇ ਧਿਆਨ ਦੇ ਕੇ ਹੱਲ ਕੱਢਣ ਦੀ ਮੰਗ ਵੀ ਕੀਤੀ ਗਈ ਤਾਂ ਕਿ ਕਿਸਾਨ ਆਪਣੇ ਘਰਾਂ ਨੂੰ ਜਾ ਸਕਣ। ਕਿਉਂਕਿ ਜੇ ਸਾਡਾ ਕਿਸਾਨ ਆਤਮ ਨਿਰਭਰ , ਖੁਸ਼ਹਾਲ ਹੈ ਤਾਂ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ। ਭਾਰਤ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਇਸ ਰੈਲੀ ਵਿੱਚ ਸਰਵਸ਼੍ਰੀ ਇੰਦਰ ਸਿੰਘ ਢਿੱਲੋ, ਭੁਪਿੰਦਰ ਸਿੰਘ ਢਿੱਲੇ, ਬਲਦੀਪ ਸਿੰਘ ਢਿੱਲੋ ਉਪਮੀਤ ਸਿੰਘ ਸੋਢੀ ,ਰਣਵੀਰ ਸਿੰਘ ,ਜਗ ਮਿਲਨ ਸਿੰਘ, ਹਰਜੀਤ ਸਿੰਘ ,ਗਿਆਨ ਸਿੰਘ ਸੰਧੂ ,ਬਚਿੱਤਰ ਸਿੰਘ, ਅਮਨਦੀਪ ਸਿੰਘ, ਸਿਮਰਪਰੀਤ ਸਿੰਘ ,ਪਰਦੀਪ ਸਿੰਘ , ਜਸਮੀਤ ਸਿੰਘ ,ਜਸਕੀਤ ਸਿੰਘ, ਸ਼ੁਸ਼ੀਲ ਸ਼ਰਮਾ , ,ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਭਜੋਤ ਸਿੰਘ ,ਲਵਪ੍ਰੀਤ ਬਰਾੜ ,ਮਨਵਿੰਦਰ ਕੌਰ ,ਜੋਤ ਸ਼ਰਮਾ,ਸ਼ਿਖਾ ,ਹਰਮਨਦੀਪ ਕੌਰ ,ਮੋਹਨਬੀਰ ਕੌਰ, ਅਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨਾਂ , ਬਚਿੱਆ, ਔਰਤਾਂ ਨੇ ਇਸ ਰੈਲੀ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ ਦਾ ਸਬੂਤ ਦਿੱਤਾ । ਪ੍ਰਬੰਧਕਾਂ ਵੱਲੋਂ ਸਾਰੇ ਆਏ ਹੋਏ ਵਿਅਕਤੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ।
ਫੋਟੋ ਤੇ ਵੇਰਵਾ : ਮਨਮੀਤ ਸੋਢੀ, ਪਾਲਮਰਸਟਨ ਨੌਰਥ

ADVERTISEMENT
NZ Punjabi News Matrimonials