Wednesday, 03 March 2021
22 February 2021 New Zealand

ਕ੍ਰਾਈਸਚਰਚ ਭੂਚਾਲ ਦੇ 10 ਸਾਲ ਹੋਏ ਪੂਰੇ, ਸੈਂਕੜੇ ਮਿ੍ਰਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਇਆ ਗਿਆ ਸ਼ਰਧਾਂਜਲੀ ਸਮਾਰੋਹ

ਕ੍ਰਾਈਸਚਰਚ ਭੂਚਾਲ ਦੇ 10 ਸਾਲ ਹੋਏ ਪੂਰੇ, ਸੈਂਕੜੇ ਮਿ੍ਰਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਇਆ ਗਿਆ ਸ਼ਰਧਾਂਜਲੀ ਸਮਾਰੋਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 10 ਸਾਲ ਪਹਿਲਾਂ ਅੱਜ ਦੇ ਦਿਨ ਸੋਮਵਾਰ ਦੁਪਹਿਰੇ 12:51 ਦੇ ਲਗਭਗ ਅਚਾਨਕ ਆਏ ਭੂਚਾਲ ਨੇ ਕ੍ਰਾਈਸਚਰਚ ਦੀ ਨੂਹਾਰ ਹੀ ਬਦਲ ਦਿੱਤੀ ਸੀ, 6.3 ਤੀਬਰਤਾ ਦੇ ਆਏ ਭੂਚਾਲ ਕਰਕੇ 185 ਕ੍ਰਾਈਸਚਰਚ ਵਾਸੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ਤੇ ਇਸ ਕਰਕੇ ਕਈ ਮਿਲੀਅਨ ਡਾਲਰ ਦੀ ਜਨਤਕ ਅਤੇ ਨਿੱਜੀ ਪ੍ਰਾਪਰਟੀ ਦਾ ਨੁਕਸਾਨ ਵੀ ਹੋਇਆ ਸੀ। ਭੂਚਾਲ ਦੌਰਾਨ ਮਾਰੇ ਗਏ ਮਿ੍ਰਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਸੈਂਕੜੇ ਲੋਕਾਂ ਦੀ ਹਾਜਰੀ ਭਰਦਾ ਵਿਸ਼ੇਸ਼ ਯਾਦਗਾਰੀ ਸਮਾਰੋਹ ਅੱਜ ਕ੍ਰਾਈਸਚਰਚ ਵਿੱਚ ਕਰਵਾਇਆ ਗਿਆ ਹੈ। ਇਹ ਸਮਾਰੋਹ ਕ੍ਰਾਈਸਚਰਚ ਵਿੱਚ ਬਣੇ ਕੈਂਟਰਬਰੀ ਅਰਥਕੁਇਕ ਨੈਸ਼ਨਲ ਮੈਮੋਰੀਅਲ ਵਿੱਚ ਕਰਵਾਇਆ ਗਿਆ ਤੇ ਇਸ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਗਵਰਨਰ ਜਨਰਲ ਡੇਮ ਪੇਟਸੀ ਵਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜਰੀ ਭਰੀ ਗਈ। 12:51 'ਤੇ ਮਿ੍ਰਤਕਾਂ ਨੂੰ ਯਾਦ ਕਰਦਿਆਂ ਅਤੇ ਉਨ੍ਹਾਂ ਦਾ ਨਾਮ ਲੈਂਦਿਆਂ ਇੱਕ ਮਿੰਟ ਦਾ ਮੋਨ ਵਰਤ ਵੀ ਰੱਖਿਆ ਗਿਆ।

ADVERTISEMENT
NZ Punjabi News Matrimonials