ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਇਮੀਗਰੇਸ਼ਨ ਨਿਊਜ਼ੀਲੈਂਡ ਨੇ ਇੱਕ ਔਰਤ ਦੀ ਪਰਮਾਨੈਂਟ ਰੈਜੀਡੈਂਟ ਵਾਲੀ ਅਰਜ਼ੀ ਇਸ ਅਧਾਰ `ਤੇ ਰੱਦ ਕਰ ਦਿੱਤੀ ਹੈ ਕਿਉਂਕਿ ਉਸਦਾ ਦਫ਼ਤਰ ਮਿੱਟੀ-ਘੱਟੇ ਨਾਲ ਭਰਿਆ ਹੋਇਆ ਸੀ ਅਤੇ ਫ਼ਾਈਲਾਂ ਵੀ ਬਹੁਤ ਪੁਰਾਣੀਆਂ ਗਲੀਆਂ-ਸੜੀਆਂ ਹੋਈਆਂ ਸਨ। ਪ੍ਰੋਟੈਕਸ਼ਨ ਟਿ੍ਰਬਿਊਨ ਨੇ ਵੀ ਇਮੀਗਰੇਸ਼ਨ ਦੇ ਫ਼ੈਸਲੇ ਨੂੰ ਸਹੀ ਦੱਸਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚਾਈਨਜ਼ ਮੂਲ ਦੀ ਇੱਕ 44 ਸਾਲਾ ਔਰਤ ਨਾਲ ਸਬੰਧਤ ਹੈ। ਜਿਸਨੇ ਸਕਿਲਡ ਮਾਈਗਰੈਂਟ ਕੈਟਾਗਿਰੀ ਤਹਿਤ ਪਰਮਾਨੈਂਟ ਵੀਜ਼ਾ ਲੈਣ ਲਈ ਅਰਜ਼ੀ ਪਾਈ ਸੀ। ਉਹ ਭਾਵੇਂ ਆਕਲੈਂਡ ` ਚ ਰਹਿੰਦੀ ਹੈ ਪਰ ਉਸਨੇ ਸਕਿਲਡ ਮਾਈਗਰੈਂਟ ਕੈਟਾਗਿਰੀ ਤਹਿਤ 50 ਪੁਆਇੰਟ ਸਕਿਲਡ ਇੰਪਲੋਏਮੈਂਟ ਅਤੇ 30 ਪੁਆਇੰਟ ਆਕਲੈਂਡ ਤੋਂ ਬਾਹਰਲੇ ਖੇਤਰ `ਚ ਕੰਮ ਕਰਨ ਬਦਲੇ ਕਲੇਮ ਕੀਤੇ ਸਨ।
ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟਿ੍ਰਬਿਊਨਲ ਦੁਆਰਾ ਸੁਣਾਏ ਗਏ ਤਾਜ਼ੇ ਫ਼ੈਸਲੇ ਅਨੁਸਾਰ ਉਸ ਔਰਤ ਨੇ ਇਹ ਵੀ ਦਾਅਵਾ ਕੀਆ ਹੈ ਕਿ ਉਹ ਹਰ ਰੋਜ਼ ਪੰਜੇ ਦਿਨ ਆਕਲੈਂਡ ਤੋਂ ਬਾਹਰ 140 ਕਿਲੋਮੀਟਰ ਸਫ਼ਤ ਤੈਅ ਕਰਕੇ ਟੂਰਿਜ਼ਮ ਸੈਕਟਰ `ਚ ਕੰਮ ਕਰਨ ਜਾਂਦੀ ਸੀ। ਪਰ ਜਦੋਂ ਇਮੀਗਰੇਸ਼ਨ ਅਫ਼ਸਰ ਉਸਦਾ ਦਫ਼ਤਰ ਵੇਖਣ ਲਈ ਗਏ ਤਾਂ ਹੈਰਾਨ ਰਹਿ ਗਏ ਕਿ ਉਸਦੇ ਦਫ਼ਤਰ ਦੀਆਂ ਵਿੰਡੋਜ ਤਾਂ ਪੇਪਰ ਨਾਲ ਕਵਰ ਕੀਤੀਆਂ ਹੋਈਆਂ ਸਨ। ਉਸ ਸਾਂਝੀ ਬਿਲਡਿੰਗ `ਚ ਕਿਸੇ ਹੋਰ ਕੰਪਨੀ ਲਈ ਕੰਮ ਕਰਨ ਵਾਲੇ ਹੋਰ ਮੁਲਾਜ਼ਮਾਂ ਅਨੁਸਾਰ ਉਨ੍ਹਾਂ ਨੇ ਕਦੇ ਵੀ ਉਸ ਔਰਤ ਨੂੰ ਕੰਮ ਵਾਲੇ ਦਿਨਾਂ ਦੌਰਾਨ ਕੰਮ ਕਰਦਿਆਂ ਨਹੀਂ ਵੇਖਿਆ।
ਇਮੀਗਰੇਸ਼ਨ ਅਫ਼ਸਰਾਂ ਨੇ ਇਹ ਵੀ ਵੇਖਿਆ ਉਸ ਦਫ਼ਤਰ ਮੱਕੜੀਆਂ ਦੇ ਜਾਲੇ ਲੱਗੇ ਹੋਏ ਸਨ ਅਤੇ ਦਫ਼ਤਰ `ਚ ਲੋੜੀਂਦੀ ਕੋਈ ਵੀ ਸਟੇਸ਼ਨਰੀ ਨਹੀਂ ਸੀ। ਜਿਸ ਸਬੰਧੀ ਔਰਤ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਇਸ ਕਰਕੇ ਸੀ ਕਿਉਂਕਿ ਕੰਪਨੀ ਗਾਹਕਾਂ ਨਾਲ ਸਿੱਧੇ ਤੌਰ `ਤੇ ਡੀਲ ਨਹੀਂ ਕਰਦੀ ਸੀ।
ਅਜਿਹੀ ਸਥਿਤੀ `ਚ ਇਮੀਗਰੇਸ਼ਨ ਨੇ ਦਫ਼ਤਰ ਦੇ ਹਾਲਾਤ ਜਾਨਣ ਤੋਂ ਬਾਅਦ ਇਸ ਅਧਾਰ `ਤੇ ਅਰਜ਼ੀ ਰੱਦ ਕਰ ਦਿੱਤੀ ਕਿ ਉਸ ਔਰਤ ਦੀ ਆਕਲੈਂਡ ਤੋਂ ਬਾਹਰ ਅਸਲੀ ਜੌਬ ਨਹੀਂ ਸੀ। ਜਿਸ ਪਿੱਛੋਂ ਔਰਤ ਨੇ ਟਿ੍ਰਬਿਊਨ ਕੋਲ ਅਪੀਲ ਕੀਤੀ ਪਰ ਟਿ੍ਰਬਿਊਨਲ ਵੀ ਇਸ ਸਿੱਟੇ `ਤੇ ਪੁੱਜੀ ਕਿ ਇਮੀਗਰੇਸ਼ਨ ਨੇ ਸਹੀ ਫ਼ੈਸਲਾ ਲਿਆ ਸੀ।
ਜੂਨ ਮਹੀਨੇ ਸਾਰੇ ਪਰਿਵਾਰ ਦੇ ਵੀਜ਼ੇ ਮੁੱਕਣ ਪਿੱਛੋਂ ਇਸ ਔਰਤ ਨੂੰ ਆਪਣੇ ਅਤੇ ਦੋ ਬੱਚਿਆਂ ਨਾਲ ਵਾਪਸ ਚਾਈਨਾ ਮੁੜਨਾ ਪਵੇਗਾ।