ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਮੈਨੁਰੇਵਾ `ਚ ਹਰਲ-ਹਰਲ ਕਰਦੀਆਂ ਤੇਜ਼ ਰਫ਼ਤਾਰ ਗੱਡੀਆਂ ਦੀ ਸਪੀਡ ਘਟਾਉਣ ਅਤੇ ਲੋਕਾਂ ਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਆਕਲੈਂਡ ਟਰਾਂਸਪੋਰਟ ਅਤੇ ਕੌਂਸਲ ਵੱਲੋਂ 200 ਵੱਧ ਸਪੀਡ ਬਰੇਕਰ ਬਣਾਏ ਜਾ ਰਹੇ ਹਨ। ਭਾਵੇਂ ਕਿ ਕੁੱਝ ਲੋਕਾਂ ਇਸ ਤੋਂ ਨਰਾਜ਼ ਹਨ ਪਰ ਲੋਕਲ ਬੋਰਡ ਅਤੇ ਕੌਂਸਲਰ ਐਂਜਲਾ ਡਾਲਟਨ ਅਤੇ ਡੈਨੀਅਲ ਨਿਊਮੈਨ ਇਸਦੇ ਪੱਖ `ਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲ ਨੇ ਮੈਨੁਰੇਵਾ, ਆਕਲੈਂਡ ਸਿਟੀ, ਟੀਆ ਟਾਟੂ ਅਤੇ ਪਾਪਾਕੁਰਾ `ਚ ਟਰੈਫਿਕ ਸਪੀਡ ਘਟਾਉਣ ਲਈ ਜ਼ਮੀਨੀ ਪੱਧਰ `ਤੇ ਕੰਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਚੋਂ ਮੈਨੁਰੇਵਾ `ਚ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਆਕਲੈਂਡ ਟਰਾਂਸਪੋਰਟ ਨੇ ਪਹਿਲੇ ਪੜਾਅ `ਚ ਮੈਨੁਰੇਵਾ ਨੌਰਥ ਦੀ ਵੇਅਮਾਊਥ ਰੋਡ ਦਾ ਕੰਮ ਮੁਕੰਮਲ ਕਰ ਲਿਆ ਅਤੇ ਦੂਜੇ ਪੜਆ ਲਈ ਵੇਅਮਾਊਥ ਦੇ ਸਾਊਥ ਵਾਲੇ ਪਾਸੇ ਕੰਮ ਕਰਨ ਲਈ ਤਿਆਰੀ ਕਰ ਰਹੀ ਹੈ। ਹਰ ਪੜਾਅ `ਤੇ 4 ਮਿਲੀਅਨ ਡਾਲਰ ਖ਼ਰਚ ਆ ਰਿਹਾ ਹੈ।
ਆਕਲੈਂਡ ਟਰਾਂਸਪੋਰਟ ਏਜੰਸੀ ਅਨੁਸਾਰ ਰੀਮੂ ਰੋਡ, ਮੈਕਡਿਵਟ ਸਟਰੀਟ ਅਤੇ ਕੋਕਸਹੈੱਡ ਸਟਰੀਟ `ਤੇ ਕਈ ਲੋਕ 120 ਕਿਲੋਮੀਟਰ ਦੀ ਰਫ਼ਤਾਰ `ਤੇ ਵੀ ਗੱਡੀਆਂ ਚਲਾ ਲੈਂਦੇ ਹਨ। ਜਿਸ ਕਰਕੇ ਪਿਛਲੇ 5 ਸਾਲਾਂ `ਚ 131 ਘਟਨਾਵਾਂ ਵਾਪਰ ਚੁੱਕੀਆਂ ਹਨ।
ਆਟੋਮੋਬਾਈਲ ਐਸੋਸੀਏਸ਼ਨ ਦੇ ਸਪੋਕਸਪਰਸਨ ਬਾਰਨੇਅ ਇਰਵਾਈਨ ਅਨੁਸਾਰ ਸਕੂਲਾਂ ਦੇ ਨੇੜੇ-ਤੇੜੇ ਸੜਕਾਂ `ਤੇ ਹੰਪ ਬਣਾਏ ਨਾਲ ਗੱਡੀਆਂ ਦੀ ਸਪੀਡ ਘਟਣ ਨਾਲ ਆਮ ਲੋਕਾਂ ਨੂੰ ਸੁਖ ਦਾ ਸਾਹ ਆਵੇਗਾ।