Wednesday, 03 March 2021
22 February 2021 New Zealand

ਸਮੁੰਦਰ ਛੱਲਾਂ ਨੇ ਬਾਹਰ ਸੁੱਟੀਆਂ 50 ਵੇਲ੍ਹ ਮੱਛੀਆਂ

-ਨਿਊਜ਼ੀਲੈਂਡ ਦੇ ਗੋਲਡਨ ਬੇਅ `ਚ ਵਾਪਰੀ ਘਟਨਾ
ਸਮੁੰਦਰ ਛੱਲਾਂ ਨੇ ਬਾਹਰ ਸੁੱਟੀਆਂ 50 ਵੇਲ੍ਹ ਮੱਛੀਆਂ - NZ Punjabi News

ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ਦੇ ਗੋਲਡਨ ਬੇਅ `ਚ ਕਰੀਬ 50 ਪਾਇਲਟ ਵੇਲ੍ਹ ਮੱਛੀਆਂ ਨੂੰ ਅੱਜ ਸਮੁੰਦਰੀ ਛੱਲਾਂ ਨੇ ਬਾਹਰ ਬੀਚ `ਤੇ ਲਿਆ ਸੁੱਟਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਬਾਰੇ ਡਿਪਾਰਟਮੈਂਟ ਆਫ ਕਨਜ਼ਰਵੇਸ਼ਨ ਨੂੰ ਅੱਜ ਸਾਢੇ 9 ਵਜੇ ਸੂਚਨਾ ਮਿਲੀ ਸੀ। ਜਿਸ ਪਿੱਛੋਂ ਵਿਭਾਗ ਨੇ ਆਪਣਾ ਸਟਾਫ਼ ਭੇਜ ਕੇ ਸਥਿਤੀ ਦਾ ਮੁਆਇਨਾ ਕੀਤਾ ਅਤੇ ਵੇਲ੍ਹ ਮੱਛੀਆਂ ਨੂੰ ਦੁਬਾਰਾ ਸਮੁੰਦਰ ਤੱਕ ਪਹੁੰਚਾਉਣ ਲਈ ਮੱਦਦ ਕੀਤੀ ਜਾ ਰਹੀ ਹੈ। ਇਨ੍ਹਾਂ ਚੋਂ ਕਾਫੀ ਮੱਛੀਆਂ ਅਜੇ ਵੀ ਜਿਉਂਦੀਆਂ ਹਨ। ਇਸ ਸਬੰਧੀ ਹੋਰ ਬੀਚਾਂ `ਤੇ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਲੋੜ ਪੈਣ `ਤੇ ਉੱਥੇ ਵੀ ਸਟਾਫ ਭੇਜਿਆ ਜਾ ਸਕੇ।
ਜਿ਼ਕਰਯੋਗ ਹੈ ਕਿ ਸਾਲ 2017 `ਚ ਵੀ ਇਸੇ ਤਰ੍ਹਾਂ ਸਮੁੰਦਰੀ ਛੱਲਾਂ ਨੇ 700 ਵੇਲ੍ਹ ਮੱਛੀਆਂ ਬੀਚ `ਤੇ ਰੇਤ `ਚ ਸੁੱਟ ਦਿੱਤੀਆਂ ਸਨ। ਜਿਨ੍ਹਾਂ ਚੋਂ 250 ਮੱਛੀਆਂ ਮਰ ਗਈਆਂ ਸਨ ਅਤੇ ਬਾਕੀਆਂ ਨੂੰ ਸਹਾਇਤਾ ਦੇ ਕੇ ਦੁਬਾਰਾ ਸਮੁੰਦਰ `ਚ ਛੱਡ ਦਿੱਤਾ ਗਿਆ ਸੀ।

ADVERTISEMENT
NZ Punjabi News Matrimonials