Wednesday, 03 March 2021
22 February 2021 New Zealand

ਅੱਜ ਰਾਤ ਤੋਂ ਆਕਲੈਂਡ ਵਿੱਚ ਲੇਵਲ 1 ਹੋਏਗਾ ਲਾਗੂ

ਅੱਜ ਰਾਤ ਤੋਂ ਆਕਲੈਂਡ ਵਿੱਚ ਲੇਵਲ 1 ਹੋਏਗਾ ਲਾਗੂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ ਤੋਂ ਆਕਲੈਂਡ ਵਿੱਚ ਲੇਵਲ 1 ਲਾਗੂ ਹੋ ਜਾਏਗਾ, ਇਸ ਗੱਲ ਦਾ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਪਬਲਿਕ ਟ੍ਰਾਂਸਪੋਰਟੇਸ਼ਨ ਵਿੱਚ ਮਾਸਕ ਪਾਉਣਾ ਲਾਜਮੀ ਰਹੇਗਾ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਇਸ ਗੱਲ ਦੀ ਪੁਸ਼ਟੀ ਕ੍ਰਾਈਸਚਰਚ ਵਿੱਚ ਕੀਤੀ ਗਈ, ਜਿੱਥੇ ਉਹ ਕ੍ਰਾਈਸਚਰਚ ਭੂਚਾਲ ਪੀੜਿਤਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਹੋਏ ਸਨ। ਉਨ੍ਹਾਂ ਕਮਿਊਨਿਟੀ ਵਿੱਚ ਨਵੇਂ ਸਾਹਮਣੇ ਆਏ ਕੋਰੋਨਾ ਕੇਸ ਦੀ ਪੁਸ਼ਟੀ ਵੀ ਇਸ ਮੌਕੇ ਕੀਤੀ। ਜਿਸ ਵਿਅਕਤੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ, ਉਹ ਪਹਿਲਾਂ ਹੀ ਕੁਆਰਂਟੀਨ ਵਿੱਚ ਹੈ ਤੇ ਸਾਊਥ ਆਕਲੈਂਡ ਆਊਟਬ੍ਰੇਕ ਨਾਲ ਸਬੰਧਤ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕਾਂਟੇਕਟ ਟਰੈਸਿੰਗ ਐਪ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ।

ADVERTISEMENT
NZ Punjabi News Matrimonials